ਵੈਜ ਅਤੇ ਨਾਨ-ਵੈਜ ਦੁੱਧ ਨੂੰ ਲੈ ਕੇ ਭਾਰਤ ਦਾ ਅਮਰੀਕਾ ਸਾਹਮਣੇ ਸਖ਼ਤ ਰੁਖ

Global Team
2 Min Read

ਨਿਊਜ਼ ਡੈਸਕ: ਭਾਰਤ, ਜੋ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ, ਨੇ ਅਮਰੀਕਾ ਦੇ ਸਾਹਮਣੇ ਡੇਅਰੀ ਉਤਪਾਦਾਂ ਦੇ ਵਪਾਰ ਨੂੰ ਲੈ ਕੇ ਸਖ਼ਤ ਰੁਖ ਅਪਣਾਇਆ ਹੈ। ਅਮਰੀਕਾ ਭਾਰਤ ਦੇ ਵਿਸ਼ਾਲ ਡੇਅਰੀ ਬਾਜ਼ਾਰ ਵਿੱਚ ਦਾਖਲ ਹੋਣ ਲਈ ਵਪਾਰਕ ਸਮਝੌਤੇ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਜਿਹੇ ਦੁੱਧ ਜਾਂ ਡੇਅਰੀ ਉਤਪਾਦਾਂ ਨੂੰ ਇਜਾਜ਼ਤ ਨਹੀਂ ਦੇਵੇਗਾ, ਜੋ ਉਨ੍ਹਾਂ ਗਾਵਾਂ ਤੋਂ ਪ੍ਰਾਪਤ ਹੋਣ ਜਿਨ੍ਹਾਂ ਨੂੰ ਮਾਸ ਜਾਂ ਖੂਨ ਵਰਗੇ ਪਸ਼ੂ-ਅਧਾਰਿਤ ਉਤਪਾਦ ਖੁਆਏ ਗਏ ਹੋਣ।

ਅਮਰੀਕਾ ਵਿੱਚ ਗਾਵਾਂ ਦੇ ਚਾਰੇ ਵਿੱਚ ਅਕਸਰ ਸਸਤੇ ਪ੍ਰੋਟੀਨ ਸਰੋਤ ਵਜੋਂ ਸੂਰ, ਮੁਰਗੀ, ਮੱਛੀ, ਘੋੜੇ ਦੀ ਚਰਬੀ ਅਤੇ ਖੂਨ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਵਾਰ ਮੁਰਗੀ ਦੇ ਵੇਸਟ, ਡਿੱਗਿਆ ਚਾਰਾ, ਖੰਭ ਅਤੇ ਉਨ੍ਹਾਂ ਦੀ ਬਿੱਠ ਨੂੰ ਵੀ ਗਾਵਾਂ ਨੂੰ ਖੁਆਇਆ ਜਾਂਦਾ ਹੈ। ਅਮਰੀਕੀ ਅਖਬਾਰ ਦ ਸਿਆਟਲ ਟਾਈਮਜ਼ ਦੀ ਰਿਪੋਰਟ ਮੁਤਾਬਕ, ਗਾਵਾਂ ਨੂੰ ਅਜਿਹਾ ਚਾਰਾ ਦਿੱਤਾ ਜਾਂਦਾ ਹੈ ਜਿਸ ਵਿੱਚ ਸੂਰ, ਘੋੜੇ, ਬਿੱਲੀਆਂ ਜਾਂ ਕੁੱਤਿਆਂ ਦੇ ਅੰਗ ਵੀ ਸ਼ਾਮਲ ਹੋ ਸਕਦੇ ਹਨ। ਅਮਰੀਕਾ ਨੇ ਭਾਰਤ ਦੀ ਇਸ ਸ਼ਰਤ ਨੂੰ ਵਿਸ਼ਵ ਵਪਾਰ ਸੰਗਠਨ (WTO) ਵਿੱਚ ਗੈਰ-ਜ਼ਰੂਰੀ ਵਪਾਰਕ ਰੁਕਾਵਟ ਕਰਾਰ ਦਿੱਤਾ ਹੈ।

ਭਾਰਤ ਦਾ ਸਪੱਸ਼ਟ ਇਨਕਾਰ

ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਨੂੰ ਸੰਭਵ ਬਣਾਉਣ ਲਈ ਗੱਲਬਾਤ ਜਾਰੀ ਹੈ, ਜਿਸ ਦਾ ਟੀਚਾ 2030 ਤੱਕ ਦੋਪੱਖੀ ਵਪਾਰ ਨੂੰ 500 ਅਰਬ ਡਾਲਰ ਤੱਕ ਵਧਾਉਣਾ। ਪਰ ਡੇਅਰੀ ਅਤੇ ਖੇਤੀਬਾੜੀ ਸੈਕਟਰ ਇਸ ਸਮਝੌਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਬਣ ਰਹੇ ਹਨ। ਨਵੀਂ ਦਿੱਲੀ ਸਥਿਤ ਥਿੰਕ ਟੈਂਕ ਗਲੋਬਲ ਟਰੇਡ ਰਿਸਰਚ ਇੰਸਟੀਚਿਊਟ (GTRI) ਦੇ ਅਜੈ ਸ੍ਰੀਵਾਸਤਵ ਨੇ ਕਿਹਾ, “ਕਲਪਨਾ ਕਰੋ ਕਿ ਤੁਸੀਂ ਉਸ ਗਾਈ ਦੇ ਦੁੱਧ ਨਾਲ ਬਣਿਆ ਮੱਖਣ ਖਾ ਰਹੇ ਹੋ, ਜਿਸ ਨੂੰ ਦੂਜੀ ਗਾਈ ਦਾ ਮਾਸ ਜਾਂ ਖੂਨ ਖੁਆਇਆ ਗਿਆ ਹੋ। ਭਾਰਤ ਅਜਿਹੀ ਆਗਿਆ ਸ਼ਾਇਦ ਕਦੇ ਨਹੀਂ ਦੇਵੇਗਾ।”

ਭਾਰਤ ਵਿੱਚ ਡੇਅਰੀ ਉਤਪਾਦ ਸਿਰਫ਼ ਖਾਣ-ਪੀਣ ਲਈ ਹੀ ਨਹੀਂ, ਸਗੋਂ ਧਾਰਮਿਕ ਰੀਤੀ-ਰਿਵਾਜਾਂ ਦਾ ਵੀ ਅਨਿੱਖੜਵਾਂ ਹਿੱਸਾ ਹਨ। ਇਸ ਲਈ ਭਾਰਤ ਨੇ ਡੇਅਰੀ ਸੈਕਟਰ ਵਿੱਚ ਕਿਸੇ ਵੀ ਤਰ੍ਹ ਦੀ ਨਰਮੀ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

Share This Article
Leave a Comment