ਚੰਡੀਗੜ੍ਹ: CM ਮਾਨ ਨੇ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ਤੋਂ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਤੋਂ ਨਿਪਟਣ ਲਈ ਹੁਣ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾ ਨੂੰ ਨਸ਼ੇਂ ‘ਚੋ ਕਢਣਾ ਸਾਡਾ ਟਾਰਗੇਟ ਹੈ।ਪੂਰੇ ਪੰਜਾਬ ਵਿੱਚ 13 ਹਜ਼ਾਰ ਪਿੰਡ ਹਨ। ਜਿਸ ਦੇ ਪਹਿਲੇ ਪੜਾਅ ਵਿੱਚ 3083 ਪਿੰਡਾਂ ਵਿੱਚ ਉੱਚ-ਮੁੱਲ ਵਾਲੇ ਮੈਦਾਨ ਬਣਾਏ ਜਾਣਗੇ। ਇਨ੍ਹਾਂ ਸਾਰੇ ਮੈਦਾਨਾਂ ਲਈ ਗਰਾਊਂਡ ਮੈਨੇਜਰ ਨਿਯੁਕਤ ਕੀਤੇ ਜਾਣਗੇ ਤਾਂ ਜੋ ਖੇਡ ਮੈਦਾਨਾਂ ਦੀ ਸਹੀ ਦੇਖਭਾਲ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਨੌਜਵਾਨਾਂ ਨੂੰ ਰੁੱਝੇ ਰੱਖਣ ਦੀ ਹੈ। ਸਾਡੇ ਇੱਥੇ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਅੱਜ ਕ੍ਰਿਕਟ ਦੇ ਕਪਤਾਨ ਸ਼ੁਭਮਨ ਗਿੱਲ, ਹਾਕੀ ਦੇ ਕਪਤਾਨ ਹਰਮਨ ਅਤੇ ਫੁੱਟਬਾਲ ਦੇ ਕਪਤਾਨ ਵੀ ਪੰਜਾਬੀ ਹਨ।
ਜਦੋਂ ਮੀਡੀਆ ਨੇ ਬਿਕਰਮ ਸਿੰਘ ਮਜੀਠੀਆ ਨਾਲ ਸਬੰਧਤ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਕਬੱਡੀ ਜਾਂ ਖੇਡਾਂ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਇਨ੍ਹਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਖੇਡਾਂ ਸ਼ੁਰੂ ਕਰ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਮੀਡੀਆ ਨੂੰ ਸਲਾਹ ਦਿੱਤੀ ਕਿ ਉਹ ਆਗੂਆਂ ਨਾਲ ਸਬੰਧਤ ਸਵਾਲਾਂ ਦੀ ਬਜਾਏ ਪੰਜਾਬ ਦੀ ਤਰੱਕੀ ਨਾਲ ਸਬੰਧਤ ਸਾਰੇ ਸਵਾਲ ਪੁੱਛਣ। ਉਨ੍ਹਾਂ ਕਿਸੇ ਹੋਰ ਸਵਾਲ ਦਾ ਜਵਾਬ ਨਹੀਂ ਦਿੱਤਾ।