ਚੰਡੀਗੜ੍ਹ: ਹਿਮਾਚਲ ਵਿੱਚ ਇੱਕ ਰੋਡਵੇਜ਼ ਬੱਸ ਹਾਦਸਾਗ੍ਰਸਤ ਹੋ ਗਈ ਅਤੇ ਨਾਲਾਗੜ੍ਹ ਨੇੜੇ ਪਲਟ ਗਈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 40 ਲੋਕ ਜ਼ਖਮੀ ਹੋ ਗਏ ਹਨ। ਕੁਝ ਯਾਤਰੀ ਗੰਭੀਰ ਜ਼ਖਮੀ ਹੋਏ ਹਨ ਅਤੇ ਸਾਰਿਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬਚਾਅ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਸ ਸਵੇਰੇ ਨਾਲਾਗੜ੍ਹ ਤੋਂ ਚੰਡੀਗੜ੍ਹ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਇੱਕ ਮੋੜ ‘ਤੇ ਬੱਸ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਸੜਕ ਦੇ ਕਿਨਾਰੇ ਪਲਟ ਗਈ। ਡਰਾਈਵਰ ਸਮੇਤ ਕਈ ਯਾਤਰੀ ਜ਼ਖਮੀ ਹੋ ਗਏ ਹਨ। ਹਾਦਸੇ ਵਿੱਚ ਜ਼ਖਮੀ ਹੋਏ ਬੱਸ ਡਰਾਈਵਰ ਨੇ ਦੱਸਿਆ ਕਿ ਮੈਂ ਸਰਕਾਘਾਟ ਤੋਂ ਚੰਡੀਗੜ੍ਹ ਜਾ ਰਿਹਾ ਸੀ। ਸਾਡੇ ਸਾਹਮਣੇ ਇੱਕ ਬਾਈਕ ਜਾ ਰਹੀ ਸੀ। ਅਚਾਨਕ ਬਾਈਕ ਸਵਾਰ ਨੇ ਕਟ ਮਾਰਿਆ , ਜਿਸ ਕਾਰਨ ਮੈਂ ਬੱਸ ਨੂੰ ਬਰੇਕ ਲਗਾਈ ਅਤੇ ਬੱਸ ਪਲਟ ਗਈ।
ਹਾਦਸੇ ਬਾਰੇ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਨਾਲਾਗੜ੍ਹ ਨੇੜੇ ਇੱਕ ਬੱਸ ਪਲਟ ਗਈ। ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ 8 ਦਾ ਸੀਟੀ ਸਕੈਨ ਕੀਤਾ ਗਿਆ ਹੈ। ਰਿਪੋਰਟ ਦੇ ਆਧਾਰ ‘ਤੇ ਸਾਰਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੁਝ ਜ਼ਿਆਦਾ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।