ਅਹਿਮਦਾਬਾਦ: ਗੁਜਰਾਤ ਵਿੱਚ ਏਅਰ ਇੰਡੀਆ ਦੀ ਫਲਾਈਟ AI171, ਜੋ ਲੰਡਨ ਗੈਟਵਿਕ ਲਈ ਰਵਾਨਾ ਹੋਈ ਸੀ, ਉਡਾਣ ਭਰਨ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ। ਇਸ ਬੋਇੰਗ 787-8 ਜਹਾਜ਼ ਵਿੱਚ 242 ਯਾਤਰੀ ਅਤੇ ਚਾਲਕ ਦਲ ਸਵਾਰ ਸਨ, ਜਿਨ੍ਹਾਂ ਵਿੱਚ 169 ਭਾਰਤੀ, 53 ਬ੍ਰਿਟਿਸ਼, 1 ਕੈਨੇਡੀਅਨ ਅਤੇ 7 ਪੁਰਤਗਾਲੀ ਨਾਗਰਿਕ ਸ਼ਾਮਲ ਸਨ। ਇਹ ਹਾਦਸਾ ਦੁਪਹਿਰ 1:38 ਵਜੇ ਵਾਪਰਿਆ।
ਯੂਕੇ ਪ੍ਰਧਾਨ ਮੰਤਰੀ ਦਾ ਸ਼ੋਕ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ ਹਾਦਸੇ ‘ਤੇ ਦੁਖ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ, “ਅਹਿਮਦਾਬਾਦ ਵਿੱਚ ਲੰਡਨ ਜਾ ਰਹੇ ਜਹਾਜ਼ ਹਾਦਸੇ ਦੇ ਦ੍ਰਿਸ਼ ਬਹੁਤ ਭਿਆਨਕ ਹਨ। ਮੈਨੂੰ ਸਥਿਤੀ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ, ਅਤੇ ਇਸ ਦੁਖਦ ਸਮੇਂ ਵਿੱਚ ਮੇਰੀਆਂ ਸੰਵੇਦਨਾਵਾਂ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ।”
The scenes emerging of a London-bound plane carrying many British nationals crashing in the Indian city of Ahmedabad are devastating.
I am being kept updated as the situation develops, and my thoughts are with the passengers and their families at this deeply distressing time.
— Keir Starmer (@Keir_Starmer) June 12, 2025
ਪ੍ਰਧਾਨ ਮੰਤਰੀ ਮੋਦੀ ਦਾ ਸੁਨੇਹਾ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤਰਾਸਦੀ ‘ਤੇ ਡੂੰਘਾ ਦੁੱਖ ਜਤਾਇਆ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, “ਅਹਿਮਦਾਬਾਦ ਦੀ ਇਸ ਭਿਆਨਕ ਘਟਨਾ ਨੇ ਖੀ ਕਰ ਦਿੱਤਾ ਹੈ। ਇਹ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮੇਰੀਆਂ ਸੰਵੇਦਨਾਵਾਂ ਸਾਰੇ ਪੀੜਤ ਲੋਕਾਂ ਨਾਲ ਹਨ। ਮੈਂ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਸੰਪਰਕ ਵਿੱਚ ਹਾਂ, ਜੋ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੰਮ ਕਰ ਰਹੇ ਹਨ।”
The tragedy in Ahmedabad has stunned and saddened us. It is heartbreaking beyond words. In this sad hour, my thoughts are with everyone affected by it. Have been in touch with Ministers and authorities who are working to assist those affected.
— Narendra Modi (@narendramodi) June 12, 2025
ਏਅਰ ਇੰਡੀਆ ਦਾ ਬਿਆਨ
ਏਅਰ ਇੰਡੀਆ ਨੇ ਪੁਸ਼ਟੀ ਕੀਤੀ ਕਿ ਫਲਾਈਟ AI171 ਹਾਦਸੇ ਦਾ ਸ਼ਿਕਾਰ ਹੋ ਗਈ। ਘਾਇਲਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। ਮਦਦ ਲਈ ਹੈਲਪਲਾਈਨ ਨੰਬਰ 1800 5691 444 ਜਾਰੀ ਕੀਤਾ ਗਿਆ ਹੈ। ਏਅਰ ਇੰਡੀਆ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੀ ਹੈ ਅਤੇ ਹਾਦਸੇ ਸਬੰਧੀ ਜਾਣਕਾਰੀ ਉਨ੍ਹਾਂ ਦੇ ਐਕਸ ਹੈਂਡਲ (https://x.com/airindia) ਅਤੇ ਵੈਬਸਾਈਟ (http://airindia.com) ‘ਤੇ ਸਾਂਝੀ ਕੀਤੀ ਜਾਵੇਗੀ।