ਟਰੰਪ ਐਮਰਜੈਂਸੀ ਸ਼ਕਤੀਆਂ ਦੀ ਕਰ ਰਹੇ ਖੁਲ੍ਹੀ ਵਰਤੋਂ, ਗਰਮਾਈ ਸਿਆਸਤ

Global Team
2 Min Read

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੌਰਾਨ ਐਮਰਜੈਂਸੀ ਅਧਿਕਾਰਾਂ ਦੀ ਭਾਰੀ ਮਾਤਰਾ ਵਿੱਚ ਵਰਤੋਂ ਕੀਤੀ ਹੈ, ਜੋ ਆਮ ਤੌਰ ‘ਤੇ ਯੁੱਧ ਜਾਂ ਰਾਸ਼ਟਰੀ ਸੰਕਟ ਸਮੇਂ ਕੀਤੇ ਜਾਂਦੇ ਹਨ। ਸਿਰਫ਼ 6 ਮਹੀਨੇ ਅੰਦਰ ਹੀ ਉਨ੍ਹਾਂ ਨੇ ਐਹੋ ਜਿਹੇ ਕਈ ਫੈਸਲੇ ਲਏ ਹਨ ਜਿਨ੍ਹਾਂ ਲਈ ਇਨ੍ਹਾਂ ਕਾਨੂੰਨਾਂ ਨੂੰ ਬਣਾਇਆ ਗਿਆ ਸੀ।

ਟਰੰਪ ਦਾ ਦਾਅਵਾ ਹੈ ਕਿ ਉਹ ਇਹ ਸਭ ਕੁਝ ਦੇਸ਼ ਦੀ ਭਲਾਈ ਲਈ ਕਰ ਰਹੇ ਹਨ। ਉਨ੍ਹਾਂ ਨੇ ਇੰਪੋਰਟ ਡਿਊਟੀ ਵਧਾਉਣ, ਸਰਹੱਦ ਉੱਤੇ ਫੌਜੀ ਤਾਇਨਾਤੀ, ਅਤੇ ਵਾਤਾਵਰਣੀ ਨਿਯਮਾਂ ਨੂੰ ਹਟਾਉਣ ਵਰਗੇ ਫੈਸਲੇ ਲਏ ਹਨ। Associated Press ਦੇ ਵਿਸ਼ਲੇਸ਼ਣ ਅਨੁਸਾਰ, ਉਨ੍ਹਾਂ ਦੇ 150 ਵਿੱਚੋਂ 30 Executive Orders ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਐਮਰਜੈਂਸੀ ਪਾਵਰ ਵਰਤੀ ਗਈ ਹੈ।

ਇਸ ਤਰ੍ਹਾਂ, ਟਰੰਪ ਨੇ ਅਮਰੀਕਾ ਵਿੱਚ ਰਾਸ਼ਟਰਪਤੀ ਅਧਿਕਾਰਾਂ ਦੇ ਇਸਤੇਮਾਲ ਦਾ ਰੁਝਾਨ ਹੀ ਬਦਲ ਦਿੱਤਾ ਹੈ। ਉਨ੍ਹਾਂ ਨੇ ਇਨ੍ਹਾਂ ਪਾਵਰਾਂ ਨੂੰ ਸੰਸਦ ਦੇ ਰੋਲ ਨੂੰ ਘਟਾਉਣ ਅਤੇ ਆਪਣਾ ਏਜੰਡਾ ਲਾਗੂ ਕਰਨ ਲਈ ਵਰਤਿਆ।

ਇਨ੍ਹਾਂ ਅਧਿਕਾਰਾਂ ਦੀ ਬੇਲਗਾਮ ਵਰਤੋਂ ਵਿਰੁੱਧ ਆਵਾਜ਼ ਉਠਾਈ ਹੈ Ilya Somin ਨੇ, ਜੋ ਪੰਜ ਅਮਰੀਕੀ ਕਾਰੋਬਾਰਾਂ ਦੀ ਨੁਮਾਇੰਦਗੀ ਕਰ ਰਹੇ ਹਨ ਜਿਨ੍ਹਾਂ ਨੇ ਟਰੰਪ ਦੇ ਖਿਲਾਫ ਮੁਕੱਦਮਾ ਕੀਤਾ ਕਿ ਉਨ੍ਹਾਂ ਦੇ ਲਾਗੂ ਕੀਤੇ ਟੈਕਸਾਂ ਨਾਲ ਉਨ੍ਹਾਂ ਨੂੰ ਨੁਕਸਾਨ ਹੋਇਆ।

ਟਰੰਪ ਨੇ ਸਭ ਤੋਂ ਵੱਧ 1977 ਦੇ International Emergency Economic Powers Act (IEEPA) ਦੀ ਆੜ ਲੈ ਕੇ ਇਹ ਟੈਕਸ ਲਾਏ, ਜੋ ਕਿ ਅਸਲ ਵਿੱਚ ਵਿਦੇਸ਼ੀ ਖਤਰਿਆਂ ਤੋਂ ਰਾਖੀ ਲਈ ਬਣਾਇਆ ਗਿਆ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment