ਦੇਹਰਾਦੂਨ: ਪ੍ਰੇਮਨਗਰ ਇਲਾਕੇ ਵਿੱਚ ਇੱਕ ਸਥਾਨਿਕ ਭਾਜਪਾ ਨੇਤਾ ਰੋਹਿਤ ਨੇਗੀ ਦੀ ਕਥਿਤ ਤੌਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਅੱਧੀ ਰਾਤ ਤੋਂ ਬਾਅਦ ਮੰਡੂਵਾਲਾ ਦੇ ਪੀਪਲ ਚੌਕ ‘ਤੇ ਵਾਪਰੀ ਹੈ। ਨੇਗੀ ਆਪਣੇ ਕੁਝ ਦੋਸਤਾਂ ਨਾਲ ਘਰ ਵਾਪਿਸ ਆ ਰਿਹਾ ਸੀ ਜਦੋਂ ਯੂਪੀ ਦੇ ਮੁਜ਼ੱਫਰਨਗਰ ਦੇ ਰਹਿਣ ਵਾਲੇ ਅਜ਼ਹਰ ਤਿਆਗੀ ਨੇ ਕਥਿਤ ਤੌਰ ‘ਤੇ ਉਸਦੀ ਕਾਰ ‘ਤੇ ਸਾਹਮਣੇ ਤੋਂ ਗੋਲੀ ਚਲਾ ਦਿੱਤੀ। ਅਜ਼ਹਰ ਤਿਆਗੀ ਮੋਟਰਸਾਈਕਲ ‘ਤੇ ਆਇਆ ਅਤੇ ਨੇਗੀ ਦੀ ਗਰਦਨ ‘ਤੇ ਸਿੱਧੀ ਗੋਲੀ ਮਾਰ ਦਿੱਤੀ। ਪੁਲਿਸ ਅਨੁਸਾਰ ਨੇਗੀ ਦੇ ਦੋਸਤਾਂ ਨੇ ਉਸਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜਧਾਨੀ ਦੇਹਰਾਦੂਨ ਦੇ ਸੇਲਕੀ ਇਲਾਕੇ ਦਾ ਰਹਿਣ ਵਾਲਾ ਰੋਹਿਤ ਨੇਗੀ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ। ਜਿਸਦੀ ਦੋਸਤੀ ਮੁਸਲਿਮ ਭਾਈਚਾਰੇ ਦੀ ਇੱਕ ਕੁੜੀ ਨਾਲ ਸੀ। ਜਿਸ ਕਾਰਨ ਦੋਵੇਂ ਇਕੱਠੇ ਰਹਿੰਦੇ ਸਨ। ਪਰ ਅਜ਼ਹਰ ਮਲਿਕ ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਰਹਿਣ ਵਾਲਾ ਹੈ, ਨੂੰ ਇਹ ਪਸੰਦ ਨਹੀਂ ਆਇਆ ਅਤੇ ਇਸ ਕਾਰਨ ਰੋਹਿਤ ਅਤੇ ਅਜ਼ਹਰ ਵਿਚਕਾਰ ਦੁਸ਼ਮਣੀ ਸ਼ੁਰੂ ਹੋ ਗਈ।
ਮ੍ਰਿਤਕ ਭਾਜਪਾ ਨੇਤਾ ਰੋਹਿਤ ਨੇਗੀ ਜਿਸਦੀ ਉਮਰ 22 ਸਾਲ ਸੀ, ਨੂੰ ਅਪਰਾਧੀਆਂ ਨੇ ਕਿਸੇ ਬਹਾਨੇ ਬੁਲਾਇਆ ਅਤੇ ਗੋਲੀ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੁਸਲਿਮ ਭਾਈਚਾਰੇ ਦੀ ਇੱਕ ਕੁੜੀ ਰੋਹਿਤ ਨੇਗੀ ਦੇ ਦੋਸਤ ਦੀ ਸਹੇਲੀ ਸੀ। ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਰੰਜਿਸ਼ ਸੀ, ਇਹ ਰੰਜਿਸ਼ ਰੋਹਿਤ ਨੇਗੀ ਦੇ ਕਤਲ ਦਾ ਕਾਰਨ ਬਣੀ। ਐਸਪੀ ਸਿਟੀ ਪ੍ਰਮੋਦ ਸ਼ਾਹ ਨੇ ਕਿਹਾ ਕਿ ਘਟਨਾ ਤੋਂ ਬਾਅਦ ਨੇੜਲੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਬਦਮਾਸ਼ਾਂ ਨੂੰ ਫੜਨ ਲਈ ਚਾਰ ਟੀਮਾਂ ਬਣਾਈਆਂ ਗਈਆਂ ਹਨ। ਗੋਲੀ ਚਲਾਉਣ ਵਾਲਾ ਨੌਜਵਾਨ ਅਜ਼ਹਰ ਮੁਜ਼ੱਫਰਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।