ਚੰਡੀਗੜ੍ਹ: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਅੱਜ ਦਾ ਕਿਸਾਨ ਸੜਕਾਂ ‘ਤੇ ਨਹੀਂ, ਖੇਤਾਂ ਵਿੱਚ ਚੁੱਪਚਾਪ ਆਪਣੇ ਖੇਤਾਂ ਦੀ ਕ੍ਰਾਂਤੀ ਕਰ ਰਿਹਾ ਹੈ। ਨਵਾਚਾਰ, ਤਕਨੀਕ ਅਤੇ ਬਾਜਾਰ ਦੀ ਸਮਝ ਦੇ ਨਾਲ ਇਹ ਨਵੀਂ ਪੀੜੀ ਖੇਤੀ ਦੇ ਨਵੇਂ ਮੁਕਾਮ ਤੱਕ ਲੈ ਜਾ ਰਹੀ ਹੈ।
ਇਹ ਵਿਚਾਰ ਖੇਤੀਬਾੜੀ ਮੰਤਰੀ ਨੇ ਨਵੀਂ ਦਿੱਲੀ ਵਿੱਚ ਪ੍ਰਬੰਧਿਤ ਕਿਸਾਨ ਮਹਾਕੁੰਭ 2025 ਵਿੱਚ ਆਪਣੇ ਸੰਬੋਧਨ ਦੌਰਾਨ ਵਿਅਕਤ ਕੀਤੇ।
ਰਾਣਾ ਨੇ ਪੁਰਸਕਾਰ ਜੇਤੂ ਅਤੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਸਬੰਧਿਤ ਕਰਦੇ ਹੋਏ ਦੇਸ਼ ਦੇ ਨੌਜੁਆਨ ਕਿਸਾਨਾਂ ਨੂੰ ਭਾਰਤ ਦੀ ਖੇਤੀਬਾੜੀ ਕ੍ਰਾਂਤੀ ਦੇ ਅਸਲੀ ਨਾਇਕ ਦਸਿਆ। ਉਨ੍ਹਾਂ ਨੇ ਕਿਹਾ ਕਿ ਇਹ ਧਾਰਣਾ ਗਲਤ ਹੈ ਕਿ ਸਾਰੇ ਯੁਵਾ ਖੇਤੀ ਛੱਡ ਰਹੇ ਹਨ। ਉਨ੍ਹਾਂ ਨੇ ਸਾਹਮਣੇ ਬੈਠੇ ਕਿਸਾਨਾਂ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਨੌਜੁਆਨ ਕਿਸਾਨ ਸੜਕ ‘ਤੇ ਨਹੀਂ ਦਿਖਦੇ, ਪਰ ਖੇਤ ਤੋਂ ਲੈ ਕੇ ਬ੍ਰਾਂਡਿੰਗ ਤੱਕ ਦੀ ਪੂਰੀ ਵੈਲਯੂ ਚੇਨ ਨੂੰ ਸਮਝਦੇ ਹਨ ਅਤੇ ਉਸ ਵਿੱਚ ਨਿਪੁਣਤਾ ਦਿਖਾ ਰਹੇ ਹਨ। ਉਨ੍ਹਾਂ ਨੇ ਇਸ ਆਸ਼ੰਕਾ ਨੂੰ ਵੀ ਨਕਾਰਿਆ ਕਿ ਇਹ ਕਿਸਾਨਾਂ ਦੀ ਆਖੀਰੀ ਪੀੜੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਖੀਰੀ ਨਹੀ, ਸਗੋ ਨਵੇਂ ਯੱਗ ਦੀ ਪਹਿਲੀ ਪੀੜੀ ਹੈ। ਨਵਾਚਾਰ, ਵੈਲਯੂ ਏਡੀਸ਼ਨ ਅਤੇ ਬ੍ਰਾਂਡਿੰਗ ਹੀ ਭਵਿੱਖ ਦੇ ਕਿਸਾਨ ਦੇ ਹਥਿਆਰ ਹਨ ਅਤੇ ਇਹ ਯੁਵਾ ਪੀੜੀ ਇੰਨ੍ਹਾਂ ਸਾਰੇ ਹਥਿਆਰਾਂ ਦਾ ਆਧੁਨਿਕ ਤਕਨੀਕ ਨਾਲ ਵਰਤੋ ਕਰਨਾ ਚੰਗੀ ਤਰ੍ਹਾ ਨਾਲ ਜਾਣਦੇ ਹਨ।
ਖੇਤੀਬਾੜੀ ਮੰਤਰੀ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਦੀ ਉਪਲਬਧੀਆਂ ਗਿਣਾਉਂਦੇ ਹੋਏ ਦਸਿਆ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ 24 ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ ‘ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਨੂੰ ਕਿਸਾਨਾਂ ਦੇ ਕਿਰਤ ਅਤੇ ਸਨਮਾਨ ਨੂੰ ਸਮਰਪਿਤ ਨੀਤੀ ਦਸਿਆ।
ਉਨ੍ਹਾਂ ਨੇ ਵਿੱਤ ਸਾਲ 2025-26 ਵਿੱਚ ਖੇਤੀਬਾੜੀ ਬਜਟ ਵਿੱਚ 19.2% ਦਾ ਵਾਧਾ, ਬਾਗਬਾਨੀ ਬਜਟ ਵਿਚ 95.5% ਅਤੇ ਮੱਛੀ ਪਾਲਣ ਖੇਤਰ ਵਿੱਚ 144.4% ਦੇ ਵਾਧੇ ਨੂੰ ਸਰਕਾਰ ਦੀ ਖੇਤੀਬਾੜੀ ਸਮਰਪਿਤ ਸੋਚ ਦਾ ਨਤੀਜਾ ਦਸਿਆ।
ਸ਼ਿਆਮ ਸਿੰਘ ਰਾਣਾ ਨੇ ਦਸਿਆ ਕਿ ਫੱਲਾਂ ਅਤੇ ਸਬਜੀਆਂ ਨੂੰ ਖਰਾਬ ਹੌਣ ਤੋਂ ਰੋਕਨ ਅਤੇ ਸਹੀ ਮੁੱਲ ਯਕੀਨੀ ਕਰਨ ਲਈ ਪੂਰੇ ਸੂਬੇ ਵਿੱਚ 140 ਪੈਕ ਹਾਉਸ ਅਤੇ ਕਲੈਕਸ਼ਨ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਚਾਹੁੰਦੀ ਹੈ ਕਿ ਕਿਸੇ ਕਿਸਾਨ ਦੀ ਉਪਜ ਬਰਬਾਦ ਨਾ ਹੋਵੇ ਅਤੇ ਹਰ ਕਿਸਾਨ ਨੂੰ ਉਨ੍ਹਾਂ ਦਾ ਸਹੀ ਮੁੱਲ ਮਿਲੇ।
ਉਨ੍ਹਾਂ ਨੇ ਕਲਾਈਮੇਟ, ਖੇਤਰ ਅਤੇ ਜੋਤ ਦੇ ਆਕਾਰ ਅਨੁਸਾਰ ਖੇਤੀ ਦੇ ਸਥਾਨਕ ਮਾਡਲ ਵਿਕਸਿਤ ਕਰਨ ਦੀ ਜਰੂਰਤ ਜਤਾਈ। ਉਨ੍ਹਾਂ ਨੇ ਕਿਹਾ ਕਿ ਇੱਕ ਵਰਗੇ ਮਾਡਲ ਸਾਰਿਆਂ ‘ਤੇ ਲਾਗੂ ਨਹੀਂ ਹੁੰਦੇ। ਛੋਟੇ ਕਿਸਾਨਾਂ ਦੇ ਲਈ ਵਿਸ਼ੇਸ਼ ਅਤੇ ਵਿਵਹਾਰਕ ਹੱਲ ਜਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਨਾਬਾਰਡ ਤੇ ਬੈਂਕਾਂ ਤੋਂ ਅਜਿਹੇ ਮਾਡਲਾਂ ਨੁੰ ਆਰਥਕ ਸਮਰਥਨ ਦੇਣ ਦੀ ਅਪੀਲ ਵੀ ਕੀਤੀ ਹੈ।
ਖੇਤੀਬਾੜੀ ਮੰਤਰੀ ਨੇ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਦੀ ਵੀ ਗੱਲ ਕਰੀ ਅਤੇ ਇਸ ਵਿੱਚ ਮਿੱਟੀ, ਜਲ ਸਰੰਖਣ ਅਤੇ ਵਾਤਾਵਰਣ ਸੰਤੁਲਨ ਲਈ ਜਰੂਰੀ ਦਸਿਆ। ਉਨ੍ਹਾਂ ਨੇ ਦਸਿਆ ਕਿ ਇਸ ਸਾਲ ਬਜਟ ਵਿੱਚ ਹਰਿਆਣਾ ਵਿੱਚ 1 ਲੱਖ ਏਕੜ ਵਿੱਚ ਕੁਦਰਤੀ ਖੇਤੀ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਦਿੱਲੀ ਵਿੱਚ ਪ੍ਰਬੰਧਿਤ ਇਸ ਕਿਸਾਨ ਮਹਾਕੁੰਭ ਨੂੰ ਇੱਕ ਪੇ੍ਰਰਣਾ ਸਰੋਤ ਦੱਸਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਹੋਰ ਸੂਬਿਆਂ ਅਤੇ ਵਿਸ਼ੇਸ਼ਕਰ ਹਰਿਆਣਾਂ ਵਿੱਚ ਵੀ ਪ੍ਰਬੰਧਿਤ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਇਹ ਸਮੇਲਨ ਭਾਰਤੀ ਕਿਸਾਨ ਦੀ ਪ੍ਰਗਤੀ, ਮਾਣ ਅਤੇ ਉਦੇਸ਼ ਦਾ ਪ੍ਰਤੀਕ ਬਣ ਕੇ ਯਾਦ ਹਮੇਸ਼ਾ ਯਾਦ ਰਹੇਗਾ।