ਕੁੱਲੂ: ਕੁੱਲੂ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ 305 ‘ਤੇ ਮੰਗਲੌਰ ਨੇੜੇ ਇੱਕ ਪੁਲ ਢਹਿ ਪਿਆ ਹੈ, ਜਿਸ ਕਾਰਨ ਆਵਾਜਾਈ ਠੱਪ ਹੋ ਗਈ ਹੈ। ਪੁਲ ਦੇ ਢਹਿ ਜਾਣ ਨਾਲ ਇੱਕ ਵਾਹਨ ਵੀ ਨੁਕਸਾਨਿਆ ਗਿਆ, ਹਾਲਾਂਕਿ ਡਰਾਈਵਰ ਨੂੰ ਸਿਰਫ਼ ਹਲਕੀਆਂ ਸੱਟਾਂ ਆਈਆਂ ਹਨ।
ਇਸ ਤੋਂ ਪਹਿਲਾਂ, ਇੱਕ ਸੀਮਿੰਟ ਨਾਲ ਲੱਦਿਆ ਵਾਹਨ ਇਸ ਪੁਲ ਤੋਂ ਲੰਘਿਆ ਸੀ, ਜਿਸ ਕਾਰਨ ਪੁਲ ਵਿੱਚ ਤਰੇੜਾਂ ਪੈ ਗਈਆਂ। ਇਸ ਰਸਤੇ ਤੋਂ ਅਕਸਰ ਵਧੇਰੇ ਭਾਰ ਵਾਲੇ ਵਾਹਨ ਲੰਘਦੇ ਰਹਿੰਦੇ ਹਨ। ਇਹ ਰੂਟ ਕੁੱਲੂ ਨੂੰ ਰਾਮਪੁਰ, ਸ਼ਿਮਲਾ, ਕਿੰਨੌਰ ਅਤੇ ਕਾਜ਼ਾ ਨਾਲ ਜੋੜਦਾ ਹੈ।
ਪੁਲ ਢਹਿ ਜਾਣ ਕਾਰਨ ਸ਼ਿਮਲਾ, ਰਾਮਪੁਰ, ਅਨੀ ਅਤੇ ਨਿਰਮੰਡ ਤੋਂ ਕੁੱਲੂ ਵੱਲ ਆਉਣ ਵਾਲੇ ਯਾਤਰੀ ਮੰਗਲੌਰ ਨੇੜੇ ਫਸ ਗਏ ਹਨ। 1980 ਦੇ ਆਸਪਾਸ ਬਣਾਇਆ ਗਿਆ ਇਹ ਪੁਲ ਮੰਡੀ ਅਤੇ ਕੁੱਲੂ ਦੀ ਸਰਹੱਦ ਨੂੰ ਜੋੜਦਾ ਸੀ।
ਇਸ ਸਮੇਂ ਇੱਥੇ ਹੋਰ ਕੋਈ ਵਿਕਲਪਿਕ ਰਸਤਾ ਨਹੀਂ ਹੈ ਅਤੇ ਅਸਥਾਈ ਪੁਲ ਬਣਾਉਣ ਵਿੱਚ ਕਾਫੀ ਸਮਾਂ ਲੱਗ ਸਕਦਾ ਹੈ। ਸਵੇਰੇ ਤੋਂ ਹੀ ਇਲਾਕੇ ਵਿੱਚ ਭਾਰੀ ਟ੍ਰੈਫਿਕ ਜਾਮ ਹੈ, ਜਿਸ ਨਾਲ ਲੋਕ ਬੇਹੱਦ ਪਰੇਸ਼ਾਨ ਹਨ। ਕੁਝ ਲੋਕ ਤਾ ਪੈਦਲ ਹੀ ਖਤਰਨਾਕ ਖਾਈ ਪਾਰ ਕਰ ਰਹੇ ਹਨ।
ਬੰਜਾਰ ਤੋਂ ਵਿਧਾਇਕ ਸੁਰੇਂਦਰ ਸ਼ੌਰੀ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਸਵੇਰੇ ਹੀ ਇਸ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਜਲਦੀ ਹੀ ਬਦਲਵੇਂ ਇੰਤਜ਼ਾਮ ਕੀਤੇ ਜਾਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।