ਦੱਖਣੀ ਖੇਤਰਾਂ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਕਾਰਨ ਹੁਣ ਤੱਕ 16 ਲੋਕਾਂ ਦੀ ਮੌਤ, 19 ਜ਼ਖਮੀ

Global Team
3 Min Read

ਨਿਊਜ਼ ਡੈਸਕ: ਦੱਖਣੀ ਕੋਰੀਆ ਦੇ ਦੱਖਣੀ ਇਲਾਕਿਆਂ ‘ਚ ਖੁਸ਼ਕ ਮੌਸਮ ਅਤੇ ਤੇਜ਼ ਹਵਾਵਾਂ ਕਾਰਨ ਲੱਗੀ ਅੱਗ ‘ਚ ਹੁਣ ਤੱਕ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਅੱਗ ‘ਚ 19 ਲੋਕ ਜ਼ਖਮੀ ਹੋਏ ਹਨ। ਆਂਡੋਂਗ ਸ਼ਹਿਰ ਅਤੇ ਹੋਰ ਦੱਖਣ-ਪੂਰਬੀ ਕਸਬਿਆਂ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਲੋਕਾਂ ਨੂੰ ਆਪਣੇ ਘਰ ਛੱਡਣ ਦਾ ਆਦੇਸ਼ ਦਿੱਤਾ ਕਿਉਂਕਿ ਫਾਇਰਫਾਈਟਰਾਂ ਨੇ ਸੁੱਕੀਆਂ ਹਵਾਵਾਂ ਕਾਰਨ ਕਈ ਖੇਤਰਾਂ ਵਿੱਚ  ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਅੱਗ ਨਾਲ 43 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਸੜ ਗਈ ਹੈ। ਇਸ ਤੋਂ ਇਲਾਵਾ, ਉਇਸੌਂਗ ਵਿੱਚ ਇੱਕ 1,300 ਸਾਲ ਪੁਰਾਣਾ ਬੋਧੀ ਮੰਦਿਰ, ਗੌਨਸਾ ਵੀ ਅੱਗ ਨਾਲ ਤਬਾਹ ਹੋ ਗਿਆ। ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਲੱਕੜ ਦੀਆਂ ਇਮਾਰਤਾਂ ਤੱਕ ਅੱਗ ਪਹੁੰਚਣ ਤੋਂ ਪਹਿਲਾਂ ਮੰਦਿਰ ਦੇ ਕੁਝ ਰਾਸ਼ਟਰੀ ਖਜ਼ਾਨੇ, ਜਿਸ ਵਿੱਚ ਪੱਥਰ ਦੀ ਬੁੱਧ ਦੀ ਮੂਰਤੀ ਵੀ ਸ਼ਾਮਲ ਹੈ, ਨੂੰ ਬਾਹਰ ਕੱਢ ਲਿਆ ਗਿਆ ਸੀ।

ਦੱਖਣੀ ਕੋਰੀਆ ਦੇ ਗ੍ਰਹਿ ਅਤੇ ਸੁਰੱਖਿਆ ਮੰਤਰਾਲੇ ਦੇ ਅਨੁਸਾਰ, ਆਂਡੋਂਗ, ਉਇਸੌਂਗ, ਸਾਂਚੌਂਗ ਅਤੇ ਉਲਸਾਨ ਸ਼ਹਿਰਾਂ ਵਿੱਚ 5,500 ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਨਿਕਲਣ ਲਈ ਮਜ਼ਬੂਰ ਹੋਣਾ ਪਿਆ ਹੈ। ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਫਾਇਰਫਾਈਟਰਜ਼ ਨੇ ਜ਼ਿਆਦਾਤਰ ਅੱਗ ਬੁਝਾ ਦਿੱਤੀ ਸੀ, ਪਰ ਖੁਸ਼ਕ ਮੌਸਮ ਨੇ ਉਨ੍ਹਾਂ ਦੇ ਯਤਨਾਂ ਵਿੱਚ ਰੁਕਾਵਟ ਪਾਈ ਅਤੇ ਅੱਗ ਫਿਰ ਫੈਲ ਗਈ। ਅੱਗ ਬੁਝਾਉਣ ਲਈ ਲਗਭਗ 9,000 ਫਾਇਰਫਾਈਟਰਜ਼, 130 ਤੋਂ ਵੱਧ ਹੈਲੀਕਾਪਟਰ ਅਤੇ ਸੈਂਕੜੇ ਵਾਹਨ ਤਾਇਨਾਤ ਕੀਤੇ ਗਏ ਸਨ, ਪਰ ਤੇਜ਼ ਹਵਾਵਾਂ ਕਾਰਨ ਇਸ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਨੂੰ ਅੰਸ਼ਕ ਤੌਰ ‘ਤੇ ਰਾਤ ਭਰ ਰੋਕ ਦਿੱਤਾ ਗਿਆ। ਨਤੀਜੇ ਵਜੋਂ, ਐਂਡੌਂਗ ਅਤੇ ਉਇਸੌਂਗ ਕਾਉਂਟੀਆਂ ਦੇ ਅਧਿਕਾਰੀਆਂ ਨੇ ਐਂਡੌਂਗ ਯੂਨੀਵਰਸਿਟੀ ਦੇ ਆਲੇ-ਦੁਆਲੇ ਦੇ ਕਈ ਪਿੰਡਾਂ ਅਤੇ ਖੇਤਰਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ਜਾਂ ਅਸਥਾਈ ਆਸਰਾ ਘਰਾਂ ਵਿੱਚ ਜਾਣ ਦਾ ਹੁਕਮ ਦਿੱਤਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ। 

Share This Article
Leave a Comment