ਨਿੱਕੇ ਸਿੱਧੂ ਦਾ ਮਨਾਇਆ ਜਨਮਦਿਨ, ਪੂਰੇ ਪਿੰਡ ‘ਚ ਤਿਉਹਾਰ ਵਰਗਾ ਮਾਹੌਲ

Global Team
3 Min Read

ਮਾਨਸਾ: ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਦੁਨੀਆਂ ‘ਚ ਆਏ ਹੋਏ ਇੱਕ ਸਾਲ ਹੋ ਗਿਆ ਹੈ। ਅੱਜ ਉਸ ਦਾ ਜਨਮ ਦਿਨ ਬਹੁਤ ਖਾਸ ਢੰਗ ਨਾਲ ਮਨਾਇਆ ਗਿਆ। ਛੋਟੇ ਸਿੱਧੂ ਮੂਸੇਵਾਲਾ ਦੇ ਪਹਿਲੇ ਜਨਮ ਦਿਨ ‘ਤੇ ਉਨ੍ਹਾਂ ਦੇ ਪਿੰਡ ਮਾਨਸਾ ‘ਚ ਵਿਸ਼ਾਲ ਸਮਾਗਮ ਕਰਵਾਇਆ ਗਿਆ। ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੇ ਉਸ ਦੀ ਲੰਬੀ ਉਮਰ ਲਈ ਅਰਦਾਸ ਵੀ ਕੀਤੀ।

ਦੱਸ ਦਈਏ ਕਿ ਸ਼ੁਭਦੀਪ ਸਿੱਧੂ ਦਾ ਪਹਿਲਾ ਜਨਮ ਦਿਨ ਮਨਾਇਆ ਗਿਆ ਹੈ। ਇਹ ਦਿਨ ਪੂਰੇ ਪਰਿਵਾਰ ਅਤੇ ਪ੍ਰਸ਼ੰਸਕਾਂ ਲਈ ਬਹੁਤ ਖਾਸ ਸੀ। ਇਸ ਮੌਕੇ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸ਼ੁਭਦੀਪ ਸਿੱਧੂ ਨੇ ਪਿਛਲੇ ਸਾਲ ਅਪ੍ਰੈਲ 2024 ‘ਚ ਜਨਮ ਲਿਆ ਸੀ, ਜਿਸ ਕਾਰਨ ਪੂਰੇ ਪਿੰਡ ‘ਚ ਖੁਸ਼ੀ ਦਾ ਮਾਹੌਲ ਰਿਹਾ। ਕਈ ਵਿਅਈਪੀ ਮਹਿਮਾਨਾਂ ਨੇ ਵੀ ਇਸ ਜਨਮ ਦਿਨ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਪਿੰਡ ਵਾਸੀਆਂ ਨੇ ਵੀ ਬੱਚੇ ਨੂੰ ਅਸ਼ੀਰਵਾਦ ਦਿੱਤਾ।

ਮਾਨਸਾ ‘ਚ ਸਿੱਧੂ ਦੇ ਮਹਿਲ ‘ਚ ਤਿਉਹਾਰ ਵਰਗਾ ਮਾਹੌਲ

ਅੱਜ Mansa ਵਿਖੇ Sidhu Moose Wala ਦੇ ਘਰ ‘ਚ ਤਿਉਹਾਰ ਵਰਗਾ ਮਾਹੌਲ ਦਿਖਾਈ ਦਿੱਤਾ। ਛੋਟੇ Sidhu ਦਾ ਕੇਕ ਕੱਟਣ ਲਈ MP Charanjit Singh Channi ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਪਰਿਵਾਰ ਨੂੰ ਵਧਾਈ ਦਿੱਤੀ।

Sidhu Moose Wala ਦੇ ਪਰਿਵਾਰ ‘ਚ ਹੋਲੀ ਦੌਰਾਨ ਛੋਟੇ Sidhu ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਸ਼ੁਭਦੀਪ ਸਿੱਧੂ ਨੇ ਚਿੱਟਾ ਕੁੜਤਾ-ਪਜਾਮਾ, ਰਵਾਇਤੀ ਜੁੱਤੀ ਅਤੇ ਨੀਲੀ ਦਸਤਾਰ ਪਹਿਨੀ ਹੋਈ ਹੈ।

ਉਨ੍ਹਾਂ ਦੇ ਚਿਹਰੇ ‘ਤੇ ਹੋਲੀ ਦੇ ਰੰਗ ਹਨ ਅਤੇ ਉਹ ਬਿਸਤਰੇ ‘ਤੇ ਬੈਠ ਕੇ ਧੁੱਪ ਦਾ ਆਨੰਦ ਮਾਣ ਰਹੇ ਹਨ। ਪ੍ਰਸ਼ੰਸਕ ਸ਼ੁਭਦੀਪ ਸਿੱਧੂ ਦੀ ਇਹ ਖੂਬਸੂਰਤ ਤਸਵੀਰ ਦੇਖ ਕੇ ਦੰਗ ਰਹਿ ਗਏ ਅਤੇ ਉਹਦੀ ਕਿਊਟਨੈੱਸ ਦੀ ਖੂਬ ਤਾਰੀਫ਼ ਕਰ ਰਹੇ ਹਨ।

ਇਸ ਮੌਕੇ ਬਲਕੌਰ ਸਿੰਘ ਨੇ ਪੋਸਟ ਕਰ ਲਿਖਿਆ, ‘ਤੇਰੇ ਆਉਣ ਨਾਲ, ਦਿਲਾਂ ‘ਚ ਅਮਰ ਸੁਰ ਛਿੜਿਆ, ਜਿਵੇਂ ਟੁੱਟੇ ਤਾਰਿਆਂ ਨੂੰ, ਨਵਾਂ ਅਕਾਸ਼ ਜੁੜਿਆ। ਸਿੱਧੂ ਦੀ ਰੂਹ, ਤੇਰੇ ‘ਚ ਇਉਂ ਵਸਦੀ ਏ, ਜਿਵੇਂ ਮਿੱਟੀ ‘ਚ ਖੁਸ਼ਬੂ, ਹਮੇਸ਼ਾ ਰਸਦੀ ਏ। ਤੇਰੀ ਹਰ ਕਿਲਕਾਰੀ, ਇੱਕ ਨਵਾਂ ਰਾਗ ਸੁਣਾਉਂਦੀ ਏ, ਉਸਦੀ ਆਵਾਜ਼, ਤੇਰੇ ‘ਚ ਇਉਂ ਵਸਦੀ ਏ । ਤੂੰ ਵੱਡਾ ਹੋ ਕੇ, ਉਸਦਾ ਸੁਪਨਾ ਸੱਚ ਕਰਨਾ ਏਂ, ਉਸਦੇ ਗੀਤਾਂ ਨੂੰ, ਦੁਨੀਆ ‘ਚ ਫੇਰ ਰੁਸ਼ਨਾਉਣਾ ਏਂ, ਤੇਰੀਆਂ ਅੱਖਾਂ ‘ਚ, ਉਸਦਾ ਨੂਰ ਦਿਖਾਈ ਦੇਂਦਾ ਏ, ਜਿਵੇਂ ਚੰਨ ਰੋਸ਼ਨੀ, ਚਾਰੇ ਪਾਸੇ ਫੈਲਾਉਂਦਾ ਏਂ, ਰੱਬ ਕਰੇ ਤੂੰ, ਸਦਾ ਖੁਸ਼ੀਆਂ ਮਾਣਦਾ ਰਹੇ, ਤੇਰੇ ਦਿਲ ‘ਚ, ਪਿਆਰ ਦਾ ਦੀਵਾ ਜਗਦਾ ਰਹੇ। ਜਨਮ ਦਿਨ ਮੁਬਾਰਕ, ਸਾਡੇ ਅਨਮੋਲ ਹੀਰੇ, ਤੇਰੀ ਜ਼ਿੰਦਗੀ ਹੋਵੇ, ਸਦਾ ਖੁਸ਼ੀਆਂ ਦੇ ਘੇਰੇ।
ਤੇਰੇ ਆਉਣ ਨਾਲ, ਦਿਲਾਂ ‘ਚ ਆਸ ਮੁੜ ਜਾਗੀ ਏ ਪੁਤ।’

Share This Article
Leave a Comment