ਨਿਊਜ਼ ਡੈਸਕ: ਕੈਨੇਡਾ ਸਰਕਾਰ ਨੇ ਮਾਪਿਆਂ ਅਤੇ ਦਾਦਾ-ਦਾਦੀ ਲਈ PR (ਸਥਾਈ ਨਿਵਾਸ) ਸਪਾਂਸਰਸ਼ਿਪ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਫਾਇਦਾ ਹੋਵੇਗਾ। ਇਮੀਗ੍ਰੇਸ਼ਨ ਵਿਭਾਗ ਨੇ 2025 ਲਈ 10,000 ਨਵੀਆਂ ਅਰਜ਼ੀਆਂ ਮਨਜ਼ੂਰ ਕਰਨ ਦਾ ਐਲਾਨ ਕੀਤਾ ਹੈ, ਜੋ ਕਿ ਉਹਨਾਂ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ, ਜੋ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਕੈਨੇਡਾ ਲਿਆਉਣਾ ਚਾਹੁੰਦੇ ਹਨ।
ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ 2025 ‘ਚ “Parents and Grandparents Program (PGP)” ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਸਾਲ 2020 ਵਿੱਚ, ਜਿਨ੍ਹਾਂ ਵਿਅਕਤੀਆਂ ਨੇ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਪਾਂਸਰ ਕਰਨ ਦੀ ਇੱਛਾ ਜਤਾਈ ਸੀ, ਉਹਨਾਂ ਵਿੱਚੋਂ ਕੁਝ ਦੀ ਚੋਣ ਕੀਤੀ ਜਾਵੇਗੀ।
ਇਮੀਗ੍ਰੇਸ਼ਨ ਮੰਤਰਾਲੇ ਮੁਤਾਬਕ, ਇਸ ਪ੍ਰਕਿਰਿਆ ਵਿੱਚ PR ਦੀ ਮਨਜ਼ੂਰੀ ਲਈ ਘੱਟੋ-ਘੱਟ 24 ਮਹੀਨੇ ਲੱਗਣ ਦੀ ਸੰਭਾਵਨਾ ਹੈ, ਜਦਕਿ ਕਿਊਬੈਕ ਸੂਬੇ ਨਾਲ ਜੁੜੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ 48 ਮਹੀਨੇ ਲੱਗ ਸਕਦੇ ਹਨ, ਕਿਉਂਕਿ ਉਥੇ ਪਰਿਵਾਰਕ ਵੀਜ਼ਿਆਂ ਦੀ ਗਿਣਤੀ ਸੀਮਤ ਹੈ।
ਇਸ ਨਵੀਂ ਨੀਤੀ ਦਾ ਸਭ ਤੋਂ ਵੱਧ ਲਾਭ ਪੰਜਾਬੀਆਂ ਨੂੰ ਹੋਵੇਗਾ, ਜੋ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਕੋਲ ਲਿਆਉਣ ਦੀ ਉਮੀਦ ਕਰ ਰਹੇ ਹਨ। ਪੰਜਾਬ ਤੋਂ ਹਜ਼ਾਰਾਂ ਪਰਿਵਾਰ ਆਪਣੇ ਮਾਪਿਆਂ ਅਤੇ ਗਰੈਂਡਪੇਰੈਂਟਸ ਨੂੰ ਆਪਣੇ ਬੱਚਿਆਂ ਨਾਲ ਰਹਿਣ ਦੀ ਇੱਛਾ ਰਖਦੇ ਹਨ, ਅਤੇ ਹੁਣ ਇਹ ਸੰਭਵ ਹੋ ਸਕੇਗਾ।
ਕੈਨੇਡਾ ਸਰਕਾਰ ਨੇ “Canadian Gazette” ‘ਚ ਪ੍ਰਕਾਸ਼ਿਤ ਇੱਕ ਬਿਆਨ ‘ਚ ਕਿਹਾ ਕਿ ਉਹ ਪਰਿਵਾਰਕ ਮਿਲਾਪ (family reunification) ਨੂੰ ਤਰਜੀਹ ਦੇ ਰਹੀ ਹੈ। ਹਾਲਾਂਕਿ, ਅਤੀਤ ਵਿੱਚ ਆਈਆਂ ਬਹੁਤੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵੀ ਸਰਕਾਰ ਲਈ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ।
ਸੁਪਰ ਵੀਜ਼ਾ
ਜੋ ਪਰਿਵਾਰ PGP ਪ੍ਰੋਗਰਾਮ ਤਹਿਤ ਨਹੀਂ ਆਉਂਦੇ, ਉਹ “Super Visa” ਰਾਹੀਂ ਵੀ ਆਪਣੇ ਮਾਪਿਆਂ ਨੂੰ ਬੁਲਾ ਸਕਦੇ ਹਨ। ਇਸ ਵੀਜ਼ਾ ਦੀ ਮਿਆਦ 5 ਸਾਲ ਹੈ, ਜਿਸ ਵਿੱਚ 2 ਸਾਲ ਦੀ ਹੋਰ ਵਾਧੂ ਮਿਆਦ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ।