ਚੰਡੀਗੜ੍ਹ: ਭਾਰਤੀ ਹਵਾਈ ਸੈਨਾ ਦਾ ਜਗੁਆਰ ਲੜਾਕੂ ਜਹਾਜ਼, ਜਿਸਨੇ ਅੰਬਾਲਾ ਏਅਰਬੇਸ ਤੋਂ ਉਡਾਣ ਭਰੀ ਸੀ, ਪੰਚਕੂਲਾ ਨੇੜੇ ਕਰੈਸ਼ ਹੋ ਗਿਆ। ਹਾਦਸੇ ਤੋਂ ਪਹਿਲਾਂ, ਪਾਇਲਟ ਨੇ ਸੁਰੱਖਿਅਤ ਢੰਗ ਨਾਲ ਪੈਰਾਸ਼ੂਟ ਰਾਹੀਂ ਉਤਰਨ ਵਿੱਚ ਸਫਲਤਾ ਹਾਸਲ ਕੀਤੀ। ਪਾਇਲਟ ਦੀ ਜਾਨ ਬਚ ਜਾਣ ਕਾਰਨ ਵੱਡੇ ਨੁਕਸਾਨ ਤੋਂ ਬਚਾਅ ਰਿਹਾ, ਪਰ ਹਾਦਸੇ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਭਾਰਤੀ ਹਵਾਈ ਸੈਨਾਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੀ ਪੂਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਅਧਿਕਾਰੀਆਂ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਤਕਨੀਕੀ ਗਲਤੀ ਦੀ ਜਾਂਚ ਕੀਤੀ ਜਾ ਰਹੀ ਹੈ।
ਜਗੁਆਰ ਦੀਆਂ ਖਾਸੀਅਤ
ਭਾਰਤੀ ਵਾਇੁਸੈਨਾ ‘ਚ ਜਗੁਆਰ ਲੜਾਕੂ ਜਹਾਜ਼ ਨੂੰ ਗ੍ਰਾਊਂਡ ਅਟੈਕ ਅਤੇ ਹਾਈ-ਸਪੀਡ ਸਟ੍ਰਾਈਕ ਲਈ ਮਸ਼ਹੂਰ ਮੰਨਿਆ ਜਾਂਦਾ ਹੈ। ਇਹ ਜਹਾਜ਼ ਥਾਂ ‘ਤੇ ਤੇਜ਼ ਗਤੀ ਨਾਲ ਉਡਾਣ ਭਰਨ ‘ਚ ਸਮਰੱਥ ਹੁੰਦੇ ਹਨ, ਜਿਸ ਕਰਕੇ ਇਹ ਖ਼ਤਰਨਾਕ ਮਿਸ਼ਨ ਲਈ ਖਾਸ ਤੌਰ ‘ਤੇ ਵਰਤੇ ਜਾਂਦੇ ਹਨ। ਭਾਰਤ ਨੇ 1979 ਵਿੱਚ ਜਗੁਆਰ ਜਹਾਜ਼ ਨੂੰ ਆਪਣੀ ਸੈਨਾ ਵਿੱਚ ਸ਼ਾਮਲ ਕੀਤਾ ਸੀ, ਅਤੇ ਉਦਦੋਂ ਤੋਂ ਇਹ ਮੁੱਖ ਲੜਾਕੂ ਜਹਾਜ਼ਾਂ ਵਿੱਚੋਂ ਇੱਕ ਬਣਿਆ ਹੋਇਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।