ਚੰਡੀਗੜ੍ਹ: ਪਾਸਟਰ ਬਰਜਿੰਦਰ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮਹਿਲਾ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਹੁਣ ਪੰਜਾਬ ਮਹਿਲਾ ਕਮਿਸ਼ਨ ਨੇ ਸ਼ਿਕਾਇਤਕਰਤਾ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਹਨ। ਨਾਲ ਹੀ 6 ਮਿਤੀ ਤੱਕ ਇਸ ਦੀ ਰਿਪੋਰਟ ਵੀ ਮੰਗੀ ਗਈ ਹੈ। ਕਪੂਰਥਲਾ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਹੈ। SIT ਦੀ 3 ਮੈਂਬਰੀ ਟੀਮ ਹੁਣ ਇਸ ਮਾਮਲੇ ਦੀ ਜਾਂਚ ਕਰੇਗੀ। ਜਦੋਂ ਕਿ ਪਾਸਟਰ ਬਰਜਿੰਦਰ ਨੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਐਸਆਈਟੀ ਟੀਮ ਦੀ ਅਗਵਾਈ ਐਸਪੀ ਰੁਪਿੰਦਰ ਕੌਰ ਕਰਨਗੇ। ਜਿਸ ਵਿੱਚ ਡੀਐਸਪੀ ਦੀਪਕਰਨ ਸਿੰਘ ਅਤੇ ਐਸਐਚਓ ਬਿਕਰਮਜੀਤ ਸਿੰਘ ਸ਼ਾਮਿਲ ਹਨ। ਐਸਐਸਪੀ ਗੌਰਵ ਤੂਰ ਨੇ ਦੱਸਿਆ ਕਿ ਐਸਆਈਟੀ ਟੀਮ ਨੂੰ ਇਸ ਮਾਮਲੇ ਸਬੰਧੀ ਜਲਦੀ ਤੋਂ ਜਲਦੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਔਰਤ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਪਾਸਟਰ ਬਰਜਿੰਦਰ ਸਿੰਘ ਜਲੰਧਰ ਦੇ ਪਿੰਡ ਤਾਜਪੁਰ ਵਿੱਚ ਈਸਾਈ ਸਤਿਸੰਗ ਕਰਦਾ ਹੈ। ਉਸ ਦੇ ਮਾਤਾ-ਪਿਤਾ ਨੇ ਸਾਲ 2017 ਵਿਚ ਇਸ ਸਤਿਸੰਗ ਵਿਚ ਜਾਣਾ ਸ਼ੁਰੂ ਕੀਤਾ ਸੀ। ਜਿੱਥੋਂ ਉਸ ਨੇ ਮੇਰਾ ਨੰਬਰ ਲੈ ਲਿਆ ਅਤੇ ਮੇਰੇ ਨਾਲ ਗਲਤ ਗੱਲਾਂ ਕਰਨ ਲੱਗਿਆ।
ਉਹ ਅੇਵੇਂ ਦੇ ਸੰਦੇਸ਼ਾਂ ਤੋਂ ਡਰਨ ਲਗ ਪਈ। ਉਹ ਇਨ੍ਹਾਂ ਗਤੀਵਿਧੀਆਂ ਬਾਰੇ ਆਪਣੇ ਮਾਪਿਆਂ ਨੂੰ ਦੱਸਣ ਤੋਂ ਵੀ ਡਰਦੀ ਸੀ, ਪਰ ਉਸ ਦੇ ਫੋਨ ‘ਤੇ ਅਣਉਚਿਤ ਗੱਲਬਾਤ ਜਾਰੀ ਸੀ। ਪੀੜਤ ਔਰਤ ਨੇ ਅੱਗੇ ਦੱਸਿਆ ਕਿ ਉਸ ਤੋਂ ਬਾਅਦ 2022 ‘ਚ ਉਹ ਮੈਨੂੰ ਐਤਵਾਰ ਨੂੰ ਚਰਚ ‘ਚ ਕੈਬਿਨ ‘ਚ ਇਕੱਲੇ ਬੈਠਾਉਣ ਲੱਗਾ। ਜਦੋਂ ਵੀ ਉਹ ਕੈਬਿਨ ਵਿਚ ਇਕੱਲੀ ਹੁੰਦੀ ਸੀ, ਉਹ ਕੈਬਿਨ ਵਿਚ ਆ ਜਾਂਦਾ ਸੀ ਅਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਦਾ ਸੀ। ਜਿਸ ਕਾਰਨ ਉਹ ਬੁਰੀ ਤਰ੍ਹਾਂ ਡਰੀ ਹੋਈ ਹੈ।
ਪਾਸਟਰ ਬਜਿੰਦਰ ਨੇ ਕਿਹਾ ਕਿ ਔਰਤ ਵੱਲੋਂ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ ਅਤੇ ਮਨਘੜਤ ਕਹਾਣੀ ਹੈ। ਕੈਬਿਨ ਦੇ ਪਿੱਛੇ ਜਾਣ ਦੀ ਗੱਲ ਕਿਸੇ ਨਾ ਕਿਸੇ ਕੈਮਰੇ ਵਿੱਚ ਰਿਕਾਰਡ ਹੋ ਗਈ ਹੋਵੇਗੀ। ਚਰਚ ਵਿੱਚ ਹਰ ਕੋਈ ਜਾਣਦਾ ਸੀ ਕਿ ਉਸਨੂੰ ਇੱਕ ਦੁਸ਼ਟ ਆਤਮਾ ਨਾਲ ਸਮੱਸਿਆ ਸੀ। ਮੇਰੇ ਖਿਲਾਫ ਪ੍ਰਾਪੇਗੰਡਾ ਤਿਆਰ ਕੀਤਾ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।