ਚੰਡੀਗੜ੍ਹ: ਪੰਜਾਬੀ ਕਲਾਕਾਰ ਅਤੇ ਸਿਆਸਤਦਾਨ ਕਰਮਜੀਤ ਅਨਮੋਲ ਦੇ ਗੰਨਮੈਨ ਸਰਬਪ੍ਰੀਤ ਸਿੰਘ ਨਾਲ ਲੁੱਟ ਦੀ ਖ਼ਬਰ ਹੈ। ਘਟਨਾ ਖਰੜ ਦੇ ਲਾਂਡਰਾਂ ਇਲਾਕੇ ਦੀ ਦੱਸੀ ਜਾ ਰਹੀ ਹੈ, ਜਿਥੇ ਗੰਨਮੈਨ ਨੂੰ ਅਗਵਾ ਕਰਕੇ ਲੁੱਟਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੰਨਮੈਨ ਇਸ ਸਮੇਂ ਖੰਨਾ ਸਿਵਲ ਹਸਪਤਾਲ ਵਿਖੇ ਦਾਖਲ ਹੈ।
ਜਾਣਕਾਰੀ ਅਨੁਸਾਰ ਲਾਂਡਰਾਂ ਦੇ ਮਜਾਤ ਇਲਾਕੇ ਨੇੜੇ ਲੁਟੇਰਿਆਂ ਨੇ ਪਹਿਲਾਂ ਸਰਬਪ੍ਰੀਤ ਸਿੰਘ ਦੀ ਕਾਰ ਨੂੰ ਘੇਰ ਲਿਆ ਅਤੇ ਫਿਰ ਸਰਬਪ੍ਰੀਤ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਅਤੇ ਉਸਦੀ ਕਾਰ ਖੋਹ ਕੇ ਭੱਜ ਗਏ। ਸਰਬਪ੍ਰੀਤ ਨੂੰ ਜ਼ਖਮੀ ਹਾਲਤ ਵਿੱਚ ਖੰਨਾ ਵਿਖੇ ਸੁੱਟਿਆ ਗਿਆ, ਜਿਸ ਕਾਰਨ ਉਸਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਬਪ੍ਰੀਤ ਤੋਂ ਲੁੱਟੀ ਹੋਈ ਗੱਡੀ ਲੁਟੇਰੇ ਮਲੇਰਕੋਟਲਾ ਇਲਾਕੇ ਵਿੱਚ ਹਾਦਸਾਗ੍ਰਸਤ ਹਾਲਾਤ ਵਿੱਚ ਛੱਡ ਫ਼ਰਾਰ ਹੋ ਗੁਏ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।