ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਸ਼ੁੱਕਰਵਾਰ ਵੱਡੇ ਪੱਧਰ ‘ਤੇ ਪੰਜਾਬ ਪੁਲਿਸ ਵਿੱਚ ਤਰੱਕੀਆਂ ਤੇ ਤਬਾਦਲੇ ਕੀਤੇ ਗਏ। ਇਨ੍ਹਾਂ ਵਿੱਚ 9 ਜ਼ਿਲ੍ਹਿਆਂ ਦੇ ਐਸਐਸਪੀ ਬਦਲੇ ਗਏ ਹਨ, ਜਦਕਿ ਕੁੱਲ 21 ਅਧਿਕਾਰੀਆਂ ਦਾ ਰੱਦੋ-ਬਦਲ ਕੀਤਾ ਗਿਆ ਹੈ। ਪਰ ਇਸ ਸੂਚੀ ਵਿੱਚ ਸਭ ਤੋਂ ਵੱਡੀ ਮਿਹਰਬਾਨੀ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ‘ਤੇ ਹੋਈ ਹੈ, ਜਿਨ੍ਹਾਂ ਦੀ ਪਤਨੀ ਆਈਏਐਸ ਜਯੋਤੀ ਯਾਦਵ ਨੂੰ ਤਰੱਕੀ ਦੇ ਕੇ ਐਸ.ਪੀ. ਇਨਵੈਸਟੀਗੇਸ਼ਨ ਤੋਂ ਖੰਨਾ ਦਾ ਐਸਐਸਪੀ ਬਣਾਇਆ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਇਹ ਬਦਲੀ 21 ਅਫ਼ਸਰਾਂ ਦੇ ਨਾਲ ਕੀਤੀ ਗਈ ਹੈ। ਇਸ ਵਿੱਚ ਜਿਥੇ ਬੈਂਸ ਦੀ ਪਤਨੀ ਐਸਪੀ ਇਨਵੈਸਟੀਗੇਸ਼ਨ ਮੋਹਾਲੀ ਜੋਤੀ ਯਾਦਵ ਨੂੰ ਐਸਐਸਪੀ ਖੰਨਾ ਲਗਾਇਆ ਗਿਆ, ਉਥੇ ਹੀ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ ਜਦਕਿ, ਜਲੰਧਰ ਦਾ ਨਵਾਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ।
ਐਸਐਸਪੀ ਫਤਿਹਗੜ੍ਹ ਰਵਜੋਤ ਕੌਰ ਗਰੇਵਾਲ ਨੂੰ AIG ਟੈਕਨੀਕਲ ਸਰਵਿਸਿਸ ਲਗਾਇਆ ਗਿਆ ਹੈ, ਜਦਕਿ ਡੀਆਈਜੀ ਕਾਊਂਟਰ ਇੰਟੈਲੀਜਂਸ ਨਿਲੰਬਰੀ ਜਗਾਦਲੇ ਨੂੰ DIG ਲੁਧਿਆਣਾ ਰੇਂਜ ਨਿਯੁਕਤ ਕੀਤਾ ਗਿਆ ਅਤੇ AGTF ਦੇ AIG ਗੁਰਮੀਤ ਚੌਹਾਨ ਨੂੰ ਫਿਰੋਜ਼ਪੁਰ ਦਾ ਨਵਾਂ ਐਸਐਸਪੀ ਲਾਇਆ ਗਿਆ ਹੈ।