ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨਿਯਮਿਤ ਦਵਾਈ ਜਾਂਚ ਮੁਹਿੰਮ ਦੌਰਾਨ ਪੂਰੇ ਦੇਸ਼ ‘ਚ 135 ਦਵਾਈਆਂ ਦੇ ਨਮੂਨੇ ਗੁਣਵੱਤਾ ਮਾਪਦੰਡਾਂ ਜਾਂਚ ‘ਚ ਫੇਲ੍ਹ ਪਾਏ ਗਏ ਹਨ। ਇਨ੍ਹਾਂ ‘ਚ 51 ਦਵਾਈਆਂ ਦੇ ਨਮੂਨਿਆਂ ਦੀ ਜਾਂਚ ਕੇਂਦਰੀ ਦਵਾਈ ਜਾਂਚ ਪ੍ਰਯੋਗਸ਼ਾਲਾਵਾਂ ‘ਚ ਅਤੇ 84 ਦਵਾਈਆਂ ਦੇ ਨਮੂਨਿਆਂ ਦੀ ਜਾਂਚ ਰਾਜ ਦਵਾਈ ਜਾਂਚ ਪ੍ਰਯੋਗਸ਼ਾਲਾਵਾਂ ‘ਚ ਕੀਤੀ ਗਈ ਸੀ।
ਇਨ੍ਹਾਂ ਦਵਾਈਆਂ ਵਿੱਚ ਜਨ ਔਸ਼ਧੀ ਕੇਂਦਰਾਂ ਨੂੰ ਸਪਲਾਈ ਕੀਤੀ ਜਾਣ ਵਾਲੀ ਐਂਟੀਬਾਇਓਟਿਕ ਦਵਾਈ ਸੇਫਪੋਡੋਕਸਾਈਮ ਟੈਬਲੇਟ ਆਈਪੀ 200-ਐਮਜੀ, ਡਿਵੈਲਪ੍ਰੋਏਕਸ ਐਕਸਟੈਂਡਡ-ਰੀਲੀਜ਼ ਟੈਬਲੇਟ, ਮੈਟਫੋਰਮਿਨ ਹਾਈਡ੍ਰੋਕਲੋਰਾਈਡ ਟੈਬਲੇਟ, ਜ਼ਿੰਕ ਸਲਫੇਟ ਟੈਬਲੇਟ, ਮੈਟਫੋਰਮਿਨ ਟੈਬਲੇਟ 500 ਐਮਜੀ, ਅਮੋਕਸੀਮੁਨ ਸੀਵੀ-625, ਪੈਰਾਸੀਟਾਮੋਲ 500 ਐਮਜੀ ਸ਼ਾਮਲ ਹਨ।
ਦਰਅਸਲ, ਨਕਲੀ ਦਵਾਈਆਂ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਸਮੇਂ-ਸਮੇਂ ‘ਤੇ ਮਾਰਕੀਟ ਤੋਂ ਦਵਾਈਆਂ ਦੇ ਨਮੂਨੇ ਲੈ ਕੇ ਚੈੱਕ ਕਰਦੀਆਂ ਹਨ ਅਤੇ ਹਰ ਮਹੀਨੇ ਉਸ ਦੀ ਰਿਪੋਰਟ ਜਾਰੀ ਕਰਦੀਆਂ ਹਨ। ਅਜਿਹੇ ‘ਚ ਇਕ ਵਾਰ ਫਿਰ ਦਵਾਈ ਕੰਪਨੀਆਂ ਸਵਾਲਾਂ ਦੇ ਘੇਰੇ ‘ਚ ਆ ਚੁੱਕੀਆਂ ਹਨ। ਲੰਘੇ ਨਵੰਬਰ ਮਹੀਨੇ ਵਾਂਗ ਇਸ ਮਹੀਨੇ ਵੀ ਸੂਬਿਆਂ ‘ਚ ਨਕਲੀ ਦਵਾਈ ਜਾਂਚ ਮੁਹਿੰਮ ਚਲਾਈ ਗਈ, ਜਿਸ ਕਾਰਨ ਅਜਿਹੇ ਮਾਮਲਿਆਂ ਦੀ ਗਿਣਤੀ ‘ਚ ਹੋਰ ਵਾਧਾ ਹੋਇਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।