ਜੋਧਪੁਰ: ਰਾਜਸਥਾਨ ਹਾਈ ਕੋਰਟ ਨੇ ਆਸਾਰਾਮ ਬਾਪੂ ਨੂੰ ਵੱਡੀ ਰਾਹਤ ਦਿੱਤੀ ਹੈ। ਆਸਾਰਾਮ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਹੈ। ਹੁਣ ਆਸਾਰਾਮ 11 ਸਾਲ ਬਾਅਦ ਜੋਧਪੁਰ ਸੈਂਟਰਲ ਜੇਲ੍ਹ ਤੋਂ ਬਾਹਰ ਆਉਣਗੇ। ਰਾਜਸਥਾਨ ਹਾਈ ਕੋਰਟ ਨੇ ਮੰਗਲਵਾਰ ਨੂੰ ਧਾਰਮਿਕ ਨੇਤਾ ਆਸਾਰਾਮ ਨੂੰ 31 ਮਾਰਚ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਆਸਾਰਾਮ 2013 ਦੇ ਬਲਾਤਕਾਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।
ਇਹ ਇੱਕ ਹਫ਼ਤੇ ਬਾਅਦ ਹੋਇਆ ਹੈ ਜਦੋਂ ਸੁਪਰੀਮ ਕੋਰਟ ਨੇ ਬਲਾਤਕਾਰ ਦੇ ਇੱਕ ਹੋਰ ਕੇਸ ਵਿੱਚ ਉਸਨੂੰ 31 ਮਾਰਚ ਤੱਕ ਜ਼ਮਾਨਤ ਦਿੱਤੀ ਸੀ, ਇਹ ਕਹਿੰਦੇ ਹੋਏ ਕਿ ਉਹ ਕਈ ਬਿਮਾਰੀਆਂ ਤੋਂ ਪੀੜਤ ਹਨ ਅਤੇ ਉਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਹੈ।
ਆਸਾਰਾਮ ਦੇ ਵਕੀਲ ਨਿਸ਼ਾਂਤ ਬੋਰਾ ਨੇ ਕਿਹਾ, ‘ਅਸੀਂ ਦਲੀਲ ਦਿਤੀ ਕਿ ਪਟੀਸ਼ਨ ਦੀ ਪ੍ਰਕਿਰਤੀ ਸੁਪਰੀਮ ਕੋਰਟ ’ਚ ਦਾਇਰ ਪਟੀਸ਼ਨ ਵਰਗੀ ਹੈ ਅਤੇ ਇਸ ਮਾਮਲੇ ’ਚ ਵੀ ਆਧਾਰ ਜਾਇਜ਼ ਹਨ।’’ ਉਨ੍ਹਾਂ ਕਿਹਾ ਕਿ ਇਕ ਸ਼ਰਤ ਨੂੰ ਛੱਡ ਕੇ ਆਸਾਰਾਮ ਦੀ ਅੰਤਰਿਮ ਜ਼ਮਾਨਤ ਦੀਆਂ ਸ਼ਰਤਾਂ ਉਹੀ ਹਨ, ਜਿਹੜੀਆਂ ਸੁਪਰੀਮ ਕੋਰਟ ਨੇ 7 ਜਨਵਰੀ ਨੂ ਤੈਅ ਕੀਤੀਆਂ ਸਨ। ਜੇਕਰ ਆਸਾਰਾਮ (ਜੋਧਪੁਰ ਤੋਂ) ਬਾਹਰ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਅਪਣੇ ਨਾਲ ਆਉਣ ਵਾਲੇ ਤਿੰਨ ਕਾਂਸਟੇਬਲਾਂ ਦਾ ਖ਼ਰਚਾ ਚੁੱਕਣਾ ਪਵੇਗਾ।’’ ਹੇਠਲੀ ਅਦਾਲਤ ਨੇ ਆਸਾਰਾਮ ਨੂੰ 2013 ’ਚ ਜੋਧਪੁਰ ਸਥਿਤ ਉਸ ਦੇ ਆਸ਼ਰਮ ’ਚ ਇਕ ਨਾਬਾਲਗ਼ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ ਅਪ੍ਰੈਲ 2018 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।