ਨਵੀਂ ਦਿੱਲੀ: ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਅੱਜ ਕਾਲਕਾਜੀ ਵਿਧਾਨ ਸਭਾ ਸੀਟ ਲਈ ਨਾਮਜ਼ਦਗੀ ਦਾਖ਼ਲ ਕਰਨਗੇ। ਉਹ ਪਹਿਲਾਂ ਮੰਦਿਰ ਜਾਣਗੇ ਅਤੇ ਫਿਰ ਗੁਰਦੁਆਰੇ ‘ਚ ਅਰਦਾਸ ਕਰਨ ਤੋਂ ਬਾਅਦ ਨਾਮਜ਼ਦਗੀ ਲਈ ਡੀਐਮ ਦਫ਼ਤਰ ਪਹੁੰਚਣਗੇ। ਕਾਲਕਾਜੀ ਵਿਧਾਨ ਸਭਾ ਸੀਟ ਦੇ ਉਮੀਦਵਾਰ ਅਤੇ ਮੁੱਖ ਮੰਤਰੀ ਆਤਿਸ਼ੀ ਨੇ ਚੋਣਾਂ ਲੜਨ ਲਈ ਕਰਾਊਡ ਫੰਡਿੰਗ ਮੁਹਿੰਮ (Crowdfunding Campaign) ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ 40 ਲੱਖ ਰੁਪਏ ਜੁਟਾਉਣ ਦੀ ਗੱਲ ਕਹੀ ਹੈ। ਦਿੱਲੀ ਅਤੇ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਆਤਿਸ਼ੀ ਨੇ ਕਿਹਾ ਕਿ ਇੱਕ ਮੁੱਖ ਮੰਤਰੀ ਲਈ ਗਲਤ ਤਰੀਕੇ ਨਾਲ ਪੈਸਾ ਇਕੱਠਾ ਕਰਨਾ ਬਹੁਤ ਆਸਾਨ ਹੈ, ਪਰ ਅਸੀਂ ਅਜਿਹਾ ਨਹੀਂ ਕਰਦੇ।
ਦੂਜੀਆਂ ਪਾਰਟੀਆਂ ਚੋਣਾਂ ਲੜਨ ਲਈ ਵੱਡੇ ਉਦਯੋਗਪਤੀਆਂ ਅਤੇ ਵਪਾਰੀਆਂ ਤੋਂ ਪੈਸੇ ਲੈਂਦੀਆਂ ਹਨ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਲਈ ਕੰਮ ਕਰਦੀਆਂ ਹਨ। ਸਾਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਵੀ ਦਿੱਲੀ ਅਤੇ ਦੇਸ਼ ਭਰ ਦੇ ਲੋਕ atishi.aamaadmiparty.org ਲਿੰਕ ‘ਤੇ ਜਾ ਕੇ ਵਿੱਤੀ ਤੌਰ ‘ਤੇ ਸਹਿਯੋਗ ਕਰਨਗੇ। ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਜਦੋਂ ਪਾਰਟੀ ਨੇ 2013 ‘ਚ ਪਹਿਲੀ ਵਾਰ ਚੋਣਾਂ ਲੜੀਆਂ ਸਨ ਤਾਂ ਅਸੀਂ ਦਿੱਲੀ ‘ਚ ਘਰ-ਘਰ ਗਏ ਸੀ। ਇਸ ਦੌਰਾਨ ਲੋਕ 10 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦਿੰਦੇ ਸਨ। ਇਸ ਨਾਲ ‘ਆਪ’ ਨੇ ਚੋਣਾਂ ਲੜੀਆਂ ਅਤੇ ਜਿੱਤੀਆਂ। ਜਦੋਂ ਅਸੀਂ ਨੁੱਕੜ ਮੀਟਿੰਗਾਂ ਕਰਦੇ ਸਾਂ ਤਾਂ ਚਾਦਰਾਂ ਵਿਛਾ ਕੇ ਦਿੱਲੀ ਦੇ ਗ਼ਰੀਬ ਪਰਿਵਾਰਾਂ ਤੋਂ ਆਏ ਲੋਕ ਵੀ ਇਮਾਨਦਾਰੀ ਨਾਲ ਸਿਆਸਤ ਲਈ ਆਪਣੀ ਸਮਰੱਥਾ ਅਨੁਸਾਰ ਧਨ ਦਾ ਯੋਗਦਾਨ ਪਾਉਂਦੇ ਸਨ। ਗਲਤ ਤਰੀਕੇ ਨਾਲ ਪੈਸਾ ਇਕੱਠਾ ਕਰਨਾ ਬਹੁਤ ਆਸਾਨ ਹੈ। ਦਿੱਲੀ ਦਾ ਬਜਟ 77 ਹਜ਼ਾਰ ਕਰੋੜ ਰੁਪਏ ਹੈ। ਜੇਕਰ ਅਸੀਂ ਗਲਤ ਤਰੀਕਿਆਂ ਨਾਲ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕਰੀਏ ਤਾਂ 40 ਲੱਖ ਰੁਪਏ ਇਕੱਠੇ ਕਰਨ ਲਈ ਇੱਕ ਦਿਨ ਵੀ ਨਹੀਂ ਲੱਗੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।