ਚੰਡੀਗੜ੍ਹ: ਮਾਨਸਾ ਦੇ ਰਹਿਣ ਵਾਲੇ ਵਿਸ਼ਾਲ ਸਿੰਘ ਦੇ ਘਰ ਐੱਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ। ਵਿਸ਼ਾਲ ਸਿੰਘ ਇਸ ਸਮੇਂ ਪਟਿਆਲਾ ਜੇਲ੍ਹ ਅੰਦਰ ਬੰਦ ਹੈ। ਸੂਤਰਾਂ ਅਨੁਸਾਰ ਗੈਂਗਸਟਰ ਅਰਸ਼ ਡੱਲਾ ਨਾਲ ਸਬੰਧਤ ਹੋਣ ਕਾਰਨ ਛਾਪੇਮਾਰੀ ਕੀਤੀ ਗਈ ਹੈ।ਇਹ ਛਾਪੇਮਾਰੀ ਤਕਰੀਬਨ ਪੰਜ ਘੰਟਿਆਂ ਤੱਕ ਜਾਰੀ ਰਹੀ। ਐੱਨਆਈਏ ਦੀ ਟੀਮ ਵੱਲੋਂ ਕੋਈ ਵੀ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਗਈ। ਉਧਰ ਟੀਮ ਵੱਲੋਂ ਵਿਸ਼ਾਲ ਸਿੰਘ ਦੇ ਪਿਤਾ ਦਾ ਮੋਬਾਈਲ ਫ਼ੋਨ ਕਬਜ਼ੇ ’ਚ ਲਿਆ ਗਿਆ ਹੈ।
ਅਧਿਕਾਰੀਆਂ ਨੇ ਦਸਿਆ ਕਿ NIA ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਬਲਜੀਤ ਮੌੜ ਅਤੇ ਡੱਲਾ ਨਾਲ ਜੁੜੇ ਹੋਰਾਂ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਬਠਿੰਡਾ, ਮੁਕਤਸਰ ਸਾਹਿਬ, ਮੋਗਾ, ਫਿਰੋਜ਼ਪੁਰ, ਸੰਗਰੂਰ ਅਤੇ ਮਾਨਸਾ ਅਤੇ ਹਰਿਆਣਾ ਦੇ ਸਿਰਸਾ ਵਿਖੇ ਛਾਪੇਮਾਰੀ ਕੀਤੀ।
ਦੱਸਣਯੋਗ ਹੈ ਕਿ ਐੱਨਆਈਏ ਦੀ ਟੀਮ ਵੱਲੋਂ ਸਵੇਰ ਸਮੇਂ ਗੈਂਗਸਟਰ ਅਰਸ਼ ਡੱਲਾ ਦੇ ਕਰੀਬੀ ਤੇ ਪਟਿਆਲਾ ਜੇਲ੍ਹ ਵਿੱਚ ਬੰਦ ਮਾਨਸਾ ਵਾਸੀ ਵਿਸ਼ਾਲ ਸਿੰਘ ਦੇ ਘਰ ’ਤੇ ਛਾਪੇਮਾਰੀ ਕੀਤੀ ਗਈ। ਵਿਸ਼ਾਲ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਤਕਰੀਬਨ ਸਾਢੇ ਪੰਜ ਵਜੇ ਟੀਮ ਘਰ ਆਈ ਤੇ ਮੇਰੇ ਲੜਕੇ ਵਿਸ਼ਾਲ ਸਿੰਘ ਬਾਰੇ ਪੁੱਛਗਿਛ ਕਰਨ ਲੱਗੇ। ਉਸਨੇ ਦੱਸਿਆ ਕਿ ਐੱਨਆਈਏ ਦੀ ਟੀਮ ਵੱਲੋਂ ਘਰ ਵਿੱਚ ਸਾਮਾਨ ਦੀ ਤਲਾਸ਼ੀ ਲਈ ਗਈ, ਪਰ ਕੁਝ ਵੀ ਬਰਾਮਦ ਨਹੀਂ ਹੋਇਆ। ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਵਿਸ਼ਾਲ ਸਿੰਘ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ ਤੇ ਉਸਦੇ ਖਿਲਾਫ ਲੜਾਈ ਝਗੜੇ ਦੇ ਦੋ ਮਾਮਲੇ ਦਰਜ ਹਨ। ਉਸਨੇ ਦੱਸਿਆ ਕਿ ਟੀਮ ਨੂੰ ਘਰ ’ਚੋਂ ਕੁੱਝ ਨਹੀਂ ਮਿਲਿਆ ਪਰ ਉਹ ਜਾਣ ਸਮੇਂ ਮੇਰਾ ਮੋਬਾਈਲ ਫ਼ੋਨ ਆਪਣੇ ਕਬਜ਼ੇ ਵਿੱਚ ਲੈ ਚਲੇ ਗਏ।
NIA ਨੇ ਇਕ ਬਿਆਨ ਵਿਚ ਕਿਹਾ ਕਿ ਹੁਣ ਤਕ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁੱਖ ਦੋਸ਼ੀ ਅਤੇ ਵਿਦੇਸ਼ਾਂ ਵਿਚ ਬੈਠੇ ਅਤਿ.ਵਾਦੀ ਸੰਗਠਨਾਂ ਦੇ ਹੈਂਡਲਰਾਂ ਨੇ ਭਾਰਤ ਦੀ ਧਰਤੀ ’ਤੇ ਅਤਿ.ਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਭਾਰਤ ਵਿਚ ਅਤਿ.ਵਾਦੀਆਂ ਦੀ ਭਰਤੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ।NIA ਨੇ ਕਿਹਾ ਕਿ ਉਹ ਅਪਰਾਧਕ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ, ਵੱਡੇ ਪੱਧਰ ’ਤੇ ਜਬਰੀ ਵਸੂਲੀ ਰਾਹੀਂ ਫੰਡ ਇਕੱਠਾ ਕਰਨ, ਭਾਰਤ ’ਚ ਅਤਿ.ਵਾਦੀ ਉਪਕਰਣਾਂ ਦੀ ਤਸਕਰੀ ਅਤੇ ਗੁਪਤ ਚੈਨਲਾਂ ਰਾਹੀਂ ਅਜਿਹੇ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਆਵਾਜਾਈ ਨੂੰ ਸਹੂਲਤਜਨਕ ਬਣਾਉਣ ਲਈ ਭਾਰਤ ਅਧਾਰਤ ਸਹਿਯੋਗੀਆਂ ਦੀ ਭਰਤੀ ਕਰਨ ਲਈ ਅਪਰਾਧਕ ਸਾਜ਼ਸ਼ਾਂ ’ਚ ਸ਼ਾਮਲ ਵੱਖ-ਵੱਖ ਅਤਿਵਾਦੀ ਸੰਗਠਨਾਂ ਦੀ ਜਾਂਚ ਕਰ ਰਹੀ ਹੈ।