ਨਵੀਂ ਦਿੱਲੀ: ਦਿੱਲੀ ਤੋਂ ਸ਼ਿਲਾਂਗ ਜਾ ਰਹੇ ਜਹਾਜ਼ ਦੀ ਪਟਨਾ ‘ਚ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ SG 2950 ‘ਚ ਕਰੀਬ 80 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਾਲਾਂਕਿ ਜਹਾਜ਼ ‘ਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਵਿੰਡਸਕਰੀਨ ‘ਚ ਦਰਾੜ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ।
ਜਾਣਕਾਰੀ ਅਨੁਸਾਰ ਹਵਾ ‘ਚ ਜਹਾਜ਼ ਦੀ ਵਿੰਡਸਕਰੀਨ ‘ਚ ਦਰਾੜ ਆ ਗਈ, ਜਿਸ ਤੋਂ ਬਾਅਦ ਉਸ ਨੂੰ ਪਟਨਾ ਏਅਰਪੋਰਟ ‘ਤੇ ਉਤਾਰਨਾ ਪਿਆ। ਜਹਾਜ਼ ਸਵੇਰੇ ਕਰੀਬ 9 ਵਜੇ ਪਟਨਾ ਦੇ ਜੈਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡ ਕਰਵਾਇਆ ਗਿਆ।ਦੱਸ ਦਈਏ ਕਿ ਸਪਾਈਸ ਜੈੱਟ ਦੇ ਜਹਾਜ਼ ਨੇ ਸਵੇਰੇ 7.03 ਵਜੇ ਦਿੱਲੀ ਤੋਂ ਉਡਾਣ ਭਰੀ ਸੀ। ਇਸ ਜਹਾਜ਼ ਨੇ ਸਵੇਰੇ 10.02 ਵਜੇ ਸ਼ਿਲਾਂਗ ਵਿੱਚ ਉਤਰਨਾ ਸੀ। ਹਾਲਾਂਕਿ ਪਾਇਲਟ ਨੇ ਜਹਾਜ਼ ਦੇ ਕਾਕਪਿਟ ‘ਚ ਵਿੰਡਸਕਰੀਨ ‘ਚ ਦਰਾੜ ਦੇਖੀ। ਉਸ ਸਮੇਂ ਜਹਾਜ਼ ਪਟਨਾ ਦੇ ਉਪਰੋਂ ਲੰਘ ਰਿਹਾ ਸੀ। ਇਸ ਦੌਰਾਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੁਬਾਰਾ ਪਟਨਾ ‘ਚ ਕੀਤੀ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।