ਲੁਧਿਆਣਾ: ਪੰਜਾਬ ਦੇ ਲੁਧਿਆਣਾ ‘ਚ ਗੈਂਗਸਟਰ ਵਿਸ਼ਾਲ ਗਿੱਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਰੈਸਟੋਰੈਂਟ ‘ਚ ਜਨਮ ਦਿਨ ਦੀ ਪਾਰਟੀ ਮਨਾ ਰਹੇ ਨੌਜਵਾਨਾਂ ‘ਤੇ ਹਮ.ਲਾ ਕਰ ਦਿੱਤਾ। ਵਿਸ਼ਾਲ ਗਿੱਲ ਖ਼ਿਲਾਫ਼ ਕਈ ਥਾਣਿਆਂ ਵਿੱਚ ਫਾਇਰਿੰਗ ਦੇ ਕੇਸ ਦਰਜ ਹਨ। ਹਮ.ਲੇ ਦੀ ਸੂਚਨਾ ਮਿਲਣ ‘ਤੇ ਪੀਸੀਆਰ ਦਸਤੇ ਨੇ ਮੌਕੇ ‘ਤੇ ਪਹੁੰਚ ਕੇ ਹਮਲਾਵਰਾਂ ਨੂੰ ਰੈਸਟੋਰੈਂਟ ‘ਚੋਂ ਬਾਹਰ ਦਿੱਤਾ ਗਿਆ ਇਸ ਦੌਰਾਨ ਸ਼ਰਾਰਤੀ ਅਨਸਰਾਂ ਨੇ ਪੀਸੀਆਰ ਮੁਲਾਜ਼ਮਾਂ ‘ਤੇ ਹਮ.ਲਾ ਕਰ ਦਿੱਤਾ। ਜਿਸ ‘ਚ 3 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ, ਦੋਸ਼ੀਆਂ ਵੱਲੋਂ ਹਮਲਾ ਸੀਸੀਟੀਵੀ ‘ਚ ਕੈਦ ਹੋ ਗਿਆ। ਜਿਸ ਵਿੱਚ ਉਹ ਪੁਲਿਸ ਟੀਮ ਨਾਲ ਲੜਦਾ ਨਜ਼ਰ ਆ ਰਿਹਾ ਹੈ। ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ ਦੇ ਸ਼ਰੇਆਮ ਥੱਪੜ ਮਾਰੇ। ਹ.ਮਲੇ ਵਿੱਚ ਏਐਸਆਈ ਕਮਲ ਅਤੇ ਏਐਸਆਈ ਅਮਰਜੀਤ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।
ਘਟਨਾ ਤੋਂ ਬਾਅਦ ਪੁਲਿਸ ਨੇ ਅਜੇ ਤੱਕ ਸਿਰਫ ਅਨਮੋਲ ਗਿੱਲ, ਕਾਰਤਿਕ ਬੱਗਨ, ਦਿਵਿਆਸ਼ੂ, ਚਿਰਾਗ ਯਗੋਤਾ, ਸੁਵੰਸ਼ ਜਾਲਾਨ ਅਤੇ ਯੁਗਿਅੰਸ਼ੂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਵਿਸ਼ਾਲ ਗਿੱਲ ਅਜੇ ਫਰਾਰ ਹੈ। ਟਿੱਬਾ ਥਾਣੇ ਦੇ ਐਸਐਚਓ ਭਗਤ ਵੀਰ ਨੇ ਦੱਸਿਆ ਕਿ 13 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜਦੋਂਕਿ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਹਮਲਾਵਰਾਂ ਦੇ ਠਿਕਾਣਿਆਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।