ਕਿਤੇ ਤੁਸੀਂ ਵੀ ਤਾਂ ਨਹੀਂ ਸਰਦੀਆਂ ਖਾਣੀ ਬੰਦ ਕਰ ਦਿੰਦੇ ਇਹ ਚੀਜਾਂ, ਹੋ ਸਕਦਾ ਸਿਹਤ ਨੂੰ ਨੁਕਸਾਨ

Global Team
2 Min Read

ਨਿਊਜ਼ ਡੈਸਕ: ਮੌਸਮ ‘ਚ ਬਦਲਾਅ ਆਉਂਦੇ ਹੀ ਸਿਹਤ ਦਾ ਹੋਰ ਵੀ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਸਰਦੀਆਂ ਦੇ ਮੌਸਮ ਵਿਚ ਉਹ ਚੀਜ਼ਾਂ ਖਾਣ ਦੀ ਮਨਾਹੀ ਹੁੰਦੀ ਹੈ ਜੋ ਠੰਡੀਆਂ ਹੁੰਦੀਆਂ ਹਨ, ਇਸ ਕਾਰਨ ਲੋਕ ਬਹੁਤ ਸਾਰੀਆਂ ਚੀਜ਼ਾਂ ਖਾਣਾ ਬੰਦ ਕਰ ਦਿੰਦੇ ਹਨ ਜੋ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ। ਇਸ ਕਾਰਨ ਕਈ ਵਾਰ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ।

ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜੋ ਸਿਹਤਮੰਦ ਹੁੰਦੀਆਂ ਹਨ ਪਰ ਠੰਡ ਦੇ ਕਾਰਨ ਲੋਕ ਇਨ੍ਹਾਂ ਨੂੰ ਸਰਦੀਆਂ ‘ਚ ਛੱਡ ਦਿੰਦੇ ਹਨ।

ਦਹੀਂ

ਲੋਕ ਸੋਚਦੇ ਹਨ ਕਿ ਦਹੀਂਨੂੰ ਖਾਣ ਨਾਲ ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਹੋ ਜਾਵੇਗੀ। ਹਾਲਾਂਕਿ ਇਹ ਸਹੀ ਨਹੀਂ ਹੈ। ਸਰਦੀਆਂ ਵਿੱਚ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਦਹੀਂ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਪ੍ਰੋਬਾਇਓਟਿਕ ਭੋਜਨ ਹੈ ਜੋ ਅੰਤੜੀਆਂ ਨੂੰ ਸਿਹਤਮੰਦ ਰੱਖਦੇ ਹਨ। ਇਸ ਨੂੰ ਸਵੇਰੇ ਜਾਂ ਸ਼ਾਮ ਨੂੰ ਨਾ ਖਾਓ। ਦੁਪਹਿਰ ਦੇ ਖਾਣੇ ਵਿੱਚ ਤਾਜ਼ਾ ਦਹੀਂ ਲਿਆ ਜਾ ਸਕਦਾ ਹੈ।

ਖੱਟੇ ਫਲ

ਸਰਦੀਆਂ ਵਿੱਚ ਲੋਕ ਖੱਟੇ ਫਲ ਖਾਣਾ ਵੀ ਬੰਦ ਕਰ ਦਿੰਦੇ ਹਨ ਕਿਉਂਕਿ ਠੰਡ ਦੇ ਕਾਰਨ ਲੋਕਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਹੋਵੇਗਾ। ਦਹੀਂ ਦੀ ਤਰ੍ਹਾਂ ਖੱਟੇ ਫਲ ਵੀ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ ਅਤੇ ਇਹ ਇਮਿਊਨਿਟੀ ਵਧਾਉਂਦੇ ਹਨ। ਇਸ ਲਈ ਦਿਨ ਵੇਲੇ ਸੰਤਰੇ ਅਤੇ ਹੋਰ ਖੱਟੇ ਫਲਾਂ ਦਾ ਸੇਵਨ ਕੀਤਾ ਜਾ ਸਕਦਾ ਹੈ।

ਨਾਰੀਅਲ ਪਾਣੀ

ਗਰਮੀਆਂ ‘ਚ ਲੋਕ ਨਾਰੀਅਲ ਪਾਣੀ ਬਹੁਤ ਪੀਂਦੇ ਹਨ ਕਿਉਂਕਿ ਇਹ ਪੇਟ ਨੂੰ ਅੰਦਰੋਂ ਠੰਡਾ ਰੱਖਣ ‘ਚ ਮਦਦ ਕਰਦਾ ਹੈ, ਜਦਕਿ ਸਰਦੀਆਂ ‘ਚ ਲੋਕ ਨਾਰੀਅਲ ਪਾਣੀ ਦਾ ਸੇਵਨ ਬੰਦ ਕਰ ਦਿੰਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ।

ਘੱਟ ਪਾਣੀ ਪੀਣਾ

ਸਰਦੀਆਂ ਦੇ ਮੌਸਮ ਵਿੱਚ ਦੇਖਿਆ ਜਾਂਦਾ ਹੈ ਕਿ ਲੋਕ ਪਾਣੀ ਪੀਣਾ ਘੱਟ ਕਰ ਦਿੰਦੇ ਹਨ ਪਰ ਤੁਹਾਡੀ ਇਹ ਗਲਤੀ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਸਰਦੀਆਂ ਵਿੱਚ ਵੀ ਸਰੀਰ ਵਿੱਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ, ਇਸ ਲਈ ਭਰਪੂਰ ਮਾਤਰਾ ਵਿੱਚ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ।

Share This Article
Leave a Comment