ਗੁਰਦਾਸਪੁਰ: ਗੁਰਦਾਸਪੁਰ ਅਧੀਨ ਆਉਂਦੇ ਕੁਝ ਇਲਾਕਿਆਂ ਵਿੱਚ ਭਲਕੇ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਕੁਮਾਰ ਉਪ ਮੰਡਲ ਅਫ਼ਸਰ ਕਾਹਨੂੰਵਾਨ ਨੇ ਦੱਸਿਆ ਹੈ ਕਿ 5 ਨਵੰਬਰ ਨੂੰ 220 ਸਬ ਸਟੇਸ਼ਨ ਤਿੱਬੜ ਅਧੀਨ 11 ਕੇ.ਵੀ. ਯੂ.ਪੀ.ਐਸ. ਫੀਡਰ ਖੁੰਡੀ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗਾ। ਜਿਸ ਕਾਰਨ ਸਬ ਡਵੀਜ਼ਨ ਤਿੱਬੜ ਅਧੀਨ ਪੈਂਦੇ ਸਰਸਪੁਰ, ਅਲਾਵਲਪੁਰ, ਖੁੰਡੀ, ਭੁੰਬਲੀ, ਸੁਜਾਨਪੁਰ, ਲੋਧੀਪੁਰ ਅਤੇ ਹੋਰ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।