ਹੈਲਥ ਡੈਸਕ: ਵਿਗੜਦੀ ਜੀਵਨਸ਼ੈਲੀ ਕਾਰਨ ਅੱਜ ਕੱਲ੍ਹ ਨੌਜਵਾਨਾਂ ਨੂੰ ਸਮੇਂ ਤੋਂ ਪਹਿਲਾਂ ਹੀ ਸਰੀਰਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਜਿਸ ਨਾਲ ਨਿੱਜੀ ਜ਼ਿੰਦਗੀ ਅਤੇ ਮਾਨਸਿਕ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦਾ ਫਾਇਦਾ ਚੁੱਕਣ ਲਈ ਕਈ ਕੰਪਨੀਆਂ ਬਾਜ਼ਾਰ ‘ਚ ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਲਈ ਗੋਲੀਆਂ ਵੇਚ ਰਹੀਆਂ ਹਨ।
ਪ੍ਰਦਰਸ਼ਨ ਨੂੰ ਵਧਾਉਣ ਵਾਲੀਆਂ ਦਵਾਈਆਂ ਤੇਲ ਆਦਿ ਦੇ ਥਾਂ-ਥਾਂ ਇਸ਼ਤਿਹਾਰ ਇਹ ਲਿਖ ਕੇ ਲੱਗੇ ਹੁੰਦੇ ਹਨ ਕਿ ਇੱਥੇ ਸ਼ਰਤੀਆ ਇਲਾਜ ਹੁੰਦਾ ਹੈ ਤੇ ਇਸ ਜਾਲ ਵਿੱਚ ਬਹੁਤੇ ਨੌਜਵਾਨ ਫਸ ਵੀ ਜਾਂਦੇ ਹਨ ਤੇ ਜਿਨਸੀ ਕਾਰਗੁਜ਼ਾਰੀ ਵਧਾਉਣ ਵਾਲੀਆਂ ਦਵਾਈਆਂ ਅਤੇ ਹੋਰ ਉਤਪਾਦਾਂ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ, ਜੋ ਖ਼ਤਰਨਾਕ ਹੋ ਸਕਦਾ ਹੈ। ਇਹ ਤੁਹਾਡੀ ਵਿਆਹੁਤਾ ਜ਼ਿੰਦਗੀ ਨੂੰ ਵੀ ਤਬਾਹ ਕਰ ਸਕਦੀਆਂ ਹਨ, ਇਸ ਲਈ ਸੈਕਸੋਲੋਜਿਸਟ ਅਜਿਹੀਆਂ ਦਵਾਈਆਂ ਲੈਣ ਤੋਂ ਬਚਣ ਦੀ ਸਲਾਹ ਦਿੰਦੇ ਹਨ।
ਮਰਦਾਨਗੀ ਵਧਾਉਣ ਵਾਲੀਆਂ ਗੋਲੀਆਂ ਦੇ ਮਾੜੇ ਪ੍ਰਭਾਵ
ਮਰਦਾਨਗੀ ਨੂੰ ਵਧਾਉਣ ਵਾਲੀਆਂ ਦਵਾਈਆਂ ਖੂਨ ਦੇ ਵਹਾਅ ਨੂੰ ਤੇਜ਼ ਕਰਦੀਆਂ ਹਨ ਤੇ ਇਸ ਦਾ ਅਸਰ ਕੁਝ ਸਮੇਂ ਤੱਕ ਰਹਿੰਦਾ ਹੈ।
ਇਸ ਤੇਜ਼ ਸਿਰਦਰਦ, ਚਮੜੀ ਦਾ ਲਾਲ ਹੋਣਾ, ਪੇਟ ਦੀ ਸਮੱਸਿਆ, ਐਸੀਡਿਟੀ, ਮਾਸਪੇਸ਼ੀਆਂ ਵਿੱਚ ਦਰਦ ਹੋ ਸਕਦਾ ਹੈ।
ਮਾਹਰਾਂ ਮੁਤਾਬਕ ਮਰਦਾਨਗੀ ਵਧਾਉਣ ਵਾਲੀਆਂ ਦਵਾਈਆਂ ਲੈਣ ਨਾਲ ਅੱਖਾਂ ਦੀ ਰੋਸ਼ਨੀ ਘੱਟ ਸਕਦੀ ਹੈ। ਇਸ ਦੇ ਅੱਖਾਂ ‘ਤੇ ਗੰਭੀਰ ਮਾੜੇ ਪ੍ਰਭਾਵ ਹੋ ਸਕਦੇ ਹਨ। ਜਿਸ ਨੂੰ ਨਾਨ-ਆਰਟਰੇਟਿਕ ਇਸਕੇਮਿਕ ਆਪਟਿਕ ਨਿਊਰੋਪੈਥੀ (NAION) ਕਿਹਾ ਜਾਂਦਾ ਹੈ।
ਅਜਿਹੀ ਗੋਲੀਆਂ ਬਲੱਡ ਪ੍ਰੈਸ਼ਰ ਨੂੰ ਘਟਾ ਸਕਦੀਆਂ ਹਨ। ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਲੈਣ ਵਾਲੇ ਲੋਕਾਂ ਨੂੰ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਦਿਲ ਦੇ ਰੋਗੀਆਂ ਨੂੰ ਕਦੇ ਵੀ ਮਰਦਾਨਾ ਸ਼ਕਤੀ ਵਧਾਉਣ ਵਾਲੀਆਂ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ, ਨਹੀਂ ਤਾਂ ਦਿਲ ਦੀ ਸਿਹਤ ਵਿਗੜ ਸਕਦੀ ਹੈ। ਇਸ ਨਾਲ ਦਿਲ ਦਾ ਦੌਰਾ, ਸਟ੍ਰੋਕ ਜਾਂ ਐਨਜਾਈਨਾ ਦਰਦ ਵਰਗੀਆਂ ਜਾਨਲੇਵਾ ਸਥਿਤੀਆਂ ਹੋ ਸਕਦੀਆਂ ਹਨ।
ਇਹ ਦਵਾਈਆਂ ਦਾ ਜਿਗਰ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਲੀਵਰ ਕਮਜ਼ੋਰ ਹੋ ਸਕਦਾ ਹੈ, ਜਿਸ ਕਾਰਨ ਭੋਜਨ ਨੂੰ ਪਚਾਉਣ ‘ਚ ਦਿੱਕਤ ਆ ਸਕਦੀ ਹੈ ਅਤੇ ਸੋਜ ਵਧ ਸਕਦੀ ਹੈ।
ਅਜਿਹੀ ਗੋਲੀਆਂ ਦੀ ਓਵਰਡੋਜ਼ ਮੌਤ ਦਾ ਕਾਰਨ ਵੀ ਬਣ ਸਕਦੀ ਹੈ ਜਾਂ ਕਿਸੇ ਵਿਅਕਤੀ ਨੂੰ ਨਪੁੰਸਕ ਵੀ ਬਣਾ ਸਕਦੀ ਹੈ।
ਬੇਦਾਅਵਾ
ਇਸ ਲੇਖ ਵਿੱਚ ਸਾਡੇ ਵਲੋਂ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਨੂੰ ਸੁਝਾਅ ਵਜੋਂ ਲਓ। ਅਜਿਹੇ ਕਿਸੇ ਵੀ ਇਲਾਜ /ਦਵਾਈ /ਖੁਰਾਕ ਅਤੇ ਸੁਝਾਵਾਂ ‘ਤੇ ਅਮਲ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਜਾਂ ਮਾਹਰ ਦੀ ਸਲਾਹ ਜ਼ਰੂਰ ਲਵੋ।