ਇਸ ਪਿੰਡ ‘ਚ ਯੂਪੀ ਦੀ ਪਰਵਾਸੀ ਔਰਤ ਬਣੀ ਸਰਪੰਚ

Global Team
2 Min Read

ਹੁਸ਼ਿਆਰਪੁਰ: ਪੰਜਾਬ ‘ਚ ਬੀਤੇ ਦਿਨੀਂ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਪੰਚਾਇਤੀ ਚੋਣਾਂ ਲਤੀ ਵੋਟਿੰਗ ਮੁਕੰਮਲ ਹੋਈ।  ਸਰਪੰਚ ਤੇ ਪੰਚਾਂ ਲਈ ਬੈਲਟ ਪੇਪਰਾਂ ਰਾਹੀਂ ਵੋਟਿੰਗ ਹੋਈ ਜੋ ਕਿ 4 ਵਜੇ ਤੱਕ ਚੱਲੀ। ਇਸ ਤੋਂ ਬਾਅਦ ਨਾਲ ਹੀ ਪੋਲਿੰਗ ਸਟੇਸ਼ਨਾਂ ‘ਤੇ ਵੋਟਾਂ ਦੀ ਗਿਣਤੀ ਹੋਈ। ਇਹ ਵੀ ਗੱਲ ਦੱਸਣਯੋਗ ਹੈ ਕਿ ਸਰਪੰਚ ਦੇ ਅਹੁਦਿਆਂ ਲਈ 3798 ਉਮੀਦਵਾਰ ਪਹਿਲਾਂ ਹੀ ਬਗੈਰ ਮੁਕਾਬਲੇ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ।

ਉੱਥੇ ਹੀ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਡਗਾਣਾ ਖੁਰਦ ਤੋਂ ਇੱਕ ਖਬਰ ਸਾਹਮਣੇ ਆਈ ਹੈ, ਜਿੱਥੇ ਸਰਪੰਚੀ  ਉਮੀਦਵਾਰ ਪਰਵਾਸੀ ਮਜ਼ਦੂਰ ਰਾਮ ਬਾਈ ਨੇ 107 ਵੋਟਾਂ ਚੋਂ 47 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਹੈ। ਜਿੱਥੇ ਉਨ੍ਹਾਂ ਦੇ ਖਿਲਾਫ ਖੜੀ ਵਿਰੋਧੀ ਉਮੀਦਵਾਰ ਸੀਮਾ ਨੂੰ ਸਿਰਫ 17 ਵੋਟਾਂ ਹੀ ਪਈਆਂ।

ਇਸ ਮੌਕੇ ਰਾਮ ਬਾਈ ਨੇ ਦੱਸਿਆ ਕਿ ਉਹ ਪਿਛਲੇ 25-30 ਸਾਲ ਤੋਂ ਇਸ ਪਿੰਡ ਵਿੱਚ ਰਹਿ ਰਹੇ ਹਨ ਅਤੇ ਇਸ ਤੋਂ ਪਹਿਲਾਂ ਵੀ ਉਹ ਇਸ ਪਿੰਡ ਦੇ ਸਰਪੰਚ ਰਹਿ ਚੁੱਕੀ ਹੈ। ਰਾਮ ਬਾਈ ਨੇ ਦੱਸਿਆ ਕਿ ਪਿਛਲੇ ਪੰਜ ਸਾਲ ’ਚ ਰਹਿੰਦੇ ਪਿੰਡ ਦੇ ਵਿਕਾਸ ਕਾਰਨ ਪੂਰਾ ਕਰਨਗੇ।

ਇਸ ਨਾਲ ਹੀ ਉਨ੍ਹਾਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਿੰਡ ਵਾਸੀਆਂ ਨੇ ਲਗਾਤਾਰ ਉਨ੍ਹਾਂ ਨੂੰ ਦੂਜੀ ਵਾਰ ਸਰਪੰਚ ਚੁਣ ਕੇ ਪਿੰਡ ਦੇ ਵਿਕਾਸ ਲਈ ਉਹਨਾਂ ’ਤੇ ਭਰੋਸਾ ਜਤਾਇਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment