ਟਰਲੌਕ: ਅਮਰੀਕਾ ਦੇ ਇਕ ਗੁਰੂਘਰ ‘ਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਇੱਕ ਅਣਪਛਾਤੇ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਹ ਘਟਨਾ ਕੈਲੇਫੋਰਨੀਆ ਦੇ ਟਰਲੌਕ ਸ਼ਹਿਰ ਦੇ ਗੁਰਦਵਾਰਾ ਸਾਹਿਬ ਵਿਚ ਵਾਪਰੀ ਦੱਸੀ ਜਾ ਰਹੀ ਹੈ। ਇ ਘਟਨਾ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਪੂਰਾ ਮਾਮਲਾ ਕੀ ਸੀ ਇਹ ਸਾਹਮਣੇ ਨਹੀਂ ਆ ਸਕਿਆ ਹੈ।
ਜਾਣਕਾਰੀ ਮੁਤਾਬਕ ਟਰਲੌਕ ਸ਼ਹਿਰ ਦੀ ਪੰਜਵੀਂ ਸਟ੍ਰੀਟ ਦੇ 1300 ਬਲਾਕ ਵਿਖੇ ਸਥਿਤ ਗੁਰਦਵਾਰਾ ਸਾਹਿਬ ਦੇ ਦਰਬਾਰ ਹਾਲ ਵਿਚ ਗੋਲੀ ਚੱਲਣ ਦੀ ਇਤਲਾਹ ਮਿਲਣ ‘ਤੇ ਪੁਲਿਸ, ਫਾਇਰ ਸਰਵਿਸ ਅਤੇ ਮੈਡੀਕਲ ਰਿਸਪੌਂਸ ਟੀਮਾਂ ਮੌਕੇ ‘ਤੇ ਪੁੱਜ ਗਈਆਂ। ਵਿਅਤੀ ਨੂੰ ਮੌਕੇ ‘ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ ਅਤੇ ਪੁਲਿਸ ਨੇ ਗੋਲੀ ਚਲਾਉਣ ਲਈ ਵਰਤੀ ਪਸਤੌਲ ਬਰਾਮਦ ਕਰ ਲਈ।
ਵਾਰਦਾਤ ਵੇਲੇ ਗੁਰਦਵਾਰਾ ਸਾਹਿਬ ਵਿਚ ਕਿੰਨੇ ਜਣੇ ਮੌਜੂਦ ਸਨ, ਫਿਲਹਾਲ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਵਾਰਦਾਤ ਐਤਵਾਰ ਸਵੇਰੇ ਤਕਰੀਬਨ 9:17 ਵਜੇ ਵਾਪਰੀ ਅਤੇ ਅਗਲੇ ਹੁਕਮਾਂ ਤੱਕ ਸੰਗਤ ਦੇ ਗੁਰਦਵਾਰਾ ਸਾਹਿਬ ਅੰਦਰ ਜਾਣ ‘ਤੇ ਰੋਕ ਲਾ ਦਿਤੀ ਗਈ। ਦੂਜੇ ਪਾਸੇ ਕੌਰੋਨਰ ਦਫ਼ਤਰ ਨੂੰ ਮਾਮਲੇ ਦੀ ਪੜਤਾਲ ‘ਚ ਸ਼ਾਮਲ ਕੀਤਾ ਗਿਆ ਹੈ।
Police Activity Advisory: Man Deceased After Apparent Suicide by Gun at Sikh Temple
At about 9:17am, Turlock Police, Turlock Fire, and American Medical Response responded to a potential suicide at the Turlock Sikh Temple in the 1300 block of Fifth Street.
The caller reported… pic.twitter.com/JqQPGfIz7U
— Turlock City News (@TurlockCityNews) October 13, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।