ਜੈਪੁਰ: ਰਾਜਸਥਾਨ ਦੇ ਜੈਪੁਰ ਤੋਂ ਇੱਕ ਖੌਫਨਾਕ ਵੀਡੀਓ ਸਾਹਮਣੇ ਆਇਆ ਹੈ। ਇੱਥੇ ਚੱਲਦੀ ਕਾਰ ਵਿੱਚ ਅਚਾਨਕ ਅੱਗ ਲੱਗ ਗਈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅੱਗ ਦੀਆਂ ਲਪਟਾਂ ‘ਚ ਲਿਪਟੀ ਕਾਰ ਸੜਕ ‘ਤੇ ਦੌੜ ਰਹੀ ਹੈ। ਇਸ ਤੋਂ ਖਤਰਾ ਮਹਿਸੂਸ ਕਰਦਿਆਂ ਆਸ-ਪਾਸ ਦੇ ਲੋਕ ਵੀ ਭੱਜਣ ਲੱਗੇ ਹਨ। ਕਾਰ ਦੇ ਅੱਗੇ ਕਈ ਵਾਹਨ ਚੱਲ ਰਹੇ ਹਨ। ਕਾਰ ਚਾਲਕ ਨੇ ਹੈਂਡਬ੍ਰੇਕ ਖਿੱਚ ਕੇ ਕਾਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ।
ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸੜਕ ‘ਤੇ ਜਾ ਰਹੀ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ‘ਚ ਅਚਾਨਕ ਅੱਗ ਲੱਗ ਜਾਣ ਕਾਰਨ ਹਫੜਾ-ਦਫੜੀ ਮੱਚ ਗਈ। ਕਾਰ ਮਾਲਕ ਜਤਿੰਦਰ ਜੰਗੀਦ ਨੇ ਦੱਸਿਆ ਕਿ ਉਹ ਦੁਪਹਿਰ ਡੇਢ ਵਜੇ ਦੇ ਕਰੀਬ ਐਲੀਵੇਟਿਡ ਰੋਡ ਤੋਂ ਹੇਠਾਂ ਆ ਰਿਹਾ ਸੀ। ਇਸ ਦੌਰਾਨ ਕਾਰ ਦੇ ਏਸੀ ‘ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਦੋਂ ਉਸ ਨੇ ਜਾਂਚ ਲਈ ਕਾਰ ਦਾ ਬੋਨਟ ਖੋਲ੍ਹਿਆ ਤਾਂ ਦੇਖਿਆ ਕਿ ਉਸ ਨੂੰ ਅੱਗ ਲੱਗੀ ਹੋਈ ਸੀ। ਇਸ ਦੌਰਾਨ ਕਾਫੀ ਲੋਕ ਸੜਕ ‘ਤੇ ਇਕੱਠੇ ਹੋ ਗਏ। ਜਤਿੰਦਰ ਨੇ ਅੱਗੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਉਸ ਨੇ ਕਾਰ ਨੂੰ ਸਾਈਡ ‘ਤੇ ਖੜ੍ਹਾ ਕੀਤਾ ਅਤੇ ਹੈਂਡ ਬ੍ਰੇਕ ਲਗਾ ਕੇ ਬਾਹਰ ਆ ਗਿਆ। ਇਸ ਦੌਰਾਨ ਗੱਡੀ ‘ਚ ਲੱਗੀ ਅੱਗ ਤੇਜ਼ੀ ਨਾਲ ਫੈਲ ਰਹੀ ਸੀ। ਅੱਗ ਨਾਲ ਵਾਇਰਿੰਗ ਸੜ ਗਈ, ਜਿਸ ਕਾਰਨ ਹੈਂਡ ਬ੍ਰੇਕਾਂ ਫੇਲ ਹੋ ਗਈਆਂ। ਜਿਸ ਕਾਰਨ ਸੜਦੀ ਹੋਈ ਕਾਰ ਭੱਜਣ ਲੱਗ ਪਈ ਅਤੇ ਲੋਕਾਂ ਵਿੱਚ ਆਪਣੀ ਜਾਨ ਬਚਾਉਣ ਲਈ ਦਹਿਸ਼ਤ ਫੈਲ ਗਈ।
The Burning Car 🚗🔥
A driverless burning car suddenly started moving on its own toward a crowd in Jaipur. #Car #Jaipur pic.twitter.com/miDpKo6h22
— Professor CR (@TheProfessorCR) October 13, 2024
ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਕਾਰ ‘ਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ‘ਤੇ ਕਾਬੂ ਪਾਇਆ, ਉਦੋਂ ਤੱਕ ਇਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਗਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।