ਹਿਮਾਚਲ ਪ੍ਰਦੇਸ਼: ਮੰਡੀ ਜ਼ਿਲ੍ਹੇ ਦੇ ਮਸ਼ਹੂਰ ਸ਼ਹਿਨਾਈ ਵਾਦਕ ਸੂਰਜਮਣੀ ਦਾ ਦਿਹਾਂਤ ਹੋ ਗਿਆ ਹੈ। ਬੀਮਾਰੀ ਕਾਰਨ 63 ਸਾਲਾ ਸੂਰਜਮਣੀ ਨੇ ਬਿਲਾਸਪੁਰ ਦੇ ਏਮਜ਼ ਹਸਪਤਾਲ ਵਿੱਚ ਆਖਰੀ ਸਾਹ ਲਏ। ਇੱਥੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਲਿਜਾਇਆ ਗਿਆ। ਸੂਰਜਮਨੀ ਨੂੰ ਹਿਮਾਚਲ ਪ੍ਰਦੇਸ਼ ਦਾ ਬਿਸਮਿੱਲਾ ਖਾਨ ਕਿਹਾ ਜਾਂਦਾ ਸੀ।ਉਹ ਕ੍ਰੋਨਿਕ ਪੈਨਕ੍ਰੇਟਾਈਟਸ ਬਿਮਾਰੀ ਤੋਂ ਪੀੜਤ ਸਨ।
ਜਾਣਕਾਰੀ ਮੁਤਾਬਕ ਸ਼ਹਿਨਾਈ ਵਾਦਕ ਸੂਰਜਮਨੀ ਪਿਛਲੇ ਚਾਰ ਦਿਨਾਂ ਤੋਂ ਹਸਪਤਾਲ ‘ਚ ਦਾਖਲ ਸੀ। ਪਹਿਲਾਂ ਉਨ੍ਹਾਂ ਨੂੰ ਮੰਡੀ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਪਰ ਬਾਅਦ ‘ਚ ਉਨ੍ਹਾਂ ਨੂੰ ਏਮਜ਼ ਰੈਫਰ ਕਰ ਦਿੱਤਾ ਗਿਆ। ਸੂਰਜਮਣੀ (63) ਮੰਡੀ ਦੇ ਪਿੰਡ ਚਾਚਿਓਟ ਦੇ ਰਹਿਣ ਵਾਲੇ ਸਨ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਆਪਣੀ ਛਾਪ ਛੱਡ ਚੁਕੇ ਹਨ।
ਸੂਬੇ ਵਿੱਚ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੇਲੇ ਸੂਰਜਮਣੀ ਦੀ ਧੁਨ ਨਾਲ ਸ਼ੁਰੂ ਹੁੰਦੇ ਸਨ। ਮੰਡੀ ਦਾ ਅੰਤਰਰਾਸ਼ਟਰੀ ਸ਼ਿਵਰਾਤਰੀ ਮੇਲਾ, ਕੁੱਲੂ ਦਾ ਦੁਸਹਿਰਾ, ਚੰਬਾ ਦਾ ਮਿੰਜਰ ਅਤੇ ਰਾਮਪੁਰ ਦਾ ਅੰਤਰਰਾਸ਼ਟਰੀ ਲਵੀ ਮੇਲਾ ਸਮੇਤ ਸੂਬੇ ਦੇ ਜ਼ਿਆਦਾਤਰ ਰਵਾਇਤੀ ਮੇਲਿਆਂ ਵਿੱਚ ਰਾਤ ਦੇ ਸੱਭਿਆਚਾਰਕ ਸ਼ਾਮਾਂ ਦਾ ਆਗਾਜ਼ ਸੂਰਜਮਣੀ ਦੀ ਸ਼ਹਿਨਾਈ ਵਜਾਉਣ ਤੋਂ ਬਾਅਦ ਹੀ ਹੁੰਦਾ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।