ਸਤਿੰਦਰ ਸਰਤਾਜ ਨੇ ਦਸਤਾਰ ਦੀ ਕੀਤੀ ਬੇਅਦਬੀ! ਭਾਜਪਾ ਨੇ ਚੁੱਕੇ ਵੱਡੇ ਸਵਾਲ

Global Team
2 Min Read

ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਿੰਘ ਸਰਤਾਜ ਵਿਵਾਦਾਂ ਵਿੱਚ ਘਿਰ ਗਏ ਹਨ। ਇਹ ਵਿਵਾਦ ਉਹਨਾਂ ਦੇ ਗੀਤਾਂ ਨਾਲ ਨਹੀਂ ਪੈਦਾ ਹੋਇਆ ਸਗੋਂ ਜਦੋਂ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਤਾਂ ਇਹ ਵਿਵਾਦ ਪੈਦਾ ਹੋ ਗਿਆ ਹੈ।

ਦਰਅਸਲ ਸਤਿੰਦਰ ਸਰਤਾਜ ਇੱਕ ਸਮਾਗਮ ਦੇ ਲਈ ਹਿਮਾਚਲ ਪ੍ਰਦੇਸ਼ ਗਏ ਹੋਏ ਸਨ। ਇਸ ਦੌਰਾਨ ਜਦੋਂ ਉਹਨਾਂ ਨੂੰ ਸਨਮਾਨ ਦੇਣ ਦੇ ਲਈ ਹਿਮਾਚਲੀ ਟੋਪੀ ਦਿੱਤੀ ਗਈ ਤਾਂ ਪੰਜਾਬੀ ਸੂਫੀ ਸਿੰਗਰ ਨੇ ਇਹ ਟੋਪੀ ਆਪਣੀ ਦਸਤਾਰ ਦੇ ਉੱਪਰ ਰੱਖ ਲਈ ਸੀ। ਜਿਸ ਕਰਕੇ ਇਸ ਦਾ ਵਿਰੋਧ ਹੋ ਰਿਹਾ ਹੈ।

ਭਾਜਪਾ ਦੇ ਬੁਲਾਰੇ ਪ੍ਰੀਤਪਾਲ ਸਿੰਘ ਨੇ ਇੱਕ ਟਵੀਟ ਕਰਕੇ ਇਸ ਫੋਟੋ ਨੂੰ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹਨਾਂ ਨੇ ਹਿਮਾਚਲ ਕਾਂਗਰਸ ‘ਤੇ ਸਿੱਖਾਂ ਦੀ ਦਸਤਾਰ ਦੀ ਬੇਅਦਬੀ ਕਰਨ ਦੀ ਗੱਲ ਕਹੀ ਹੈ। ਭਾਜਪਾ ਦੇ ਬੁਲਾਰੇ ਨੇ ਕਿਹਾ ਕਿ – ”ਕਿਉਂ ਬਾਰ ਬਾਰ ਹਿਮਾਚਲ ਕਾਂਗਰਸ ਦੇ ਨੇਤਾ ਸਨਮਾਨ ਦੀ ਆੜ ‘ਚ ਦਸਤਾਰ ਦੇ ਉੱਤੇ ਟੋਪੀ ਰੱਖ ਦਸਤਾਰ ਦੀ ਬੇਅਦਬੀ ਕਰਦੇ?

ਪਹਿਲਾ ਚਰਨਜੀਤ ਸਿੰਘ ਚੰਨੀ ਤੇ ਹੁਣ ਸਤਿੰਦਰ ਸਰਤਾਜ, ਰਾਹੁਲ ਗਾਂਧੀ ਤੁਸੀ ਸੱਚੇ ਸੀ ਦਸਤਾਰ ਦੀ ਬੇਅਦਬੀ ਹੁੰਦੀ ਹੈ ਜਿੱਥੇ ਕਾਂਗਰਸ ਦੀ ਸਰਕਾਰ ਹੋਵੇ ! ਸਰਤਾਜ ਤੁਹਾਨੂੰ ਟੋਪੀ ਤੋ ਪੱਗ ਤੱਕ ਦਿੱਤੀਆ ਕੁਰਬਾਨੀਆ ਦੱਸਣ ਦੀ ਲੋੜ ਨਹੀ !

ਦਸਤਾਰ ਬੰਨੀ ਹੈ ਤਾਂ ਸੁੰਭਾਲਣੀ ਵੀ ਸਿੱਖੋ ! ਘੱਟੋ ਘੱਟ ਪ੍ਰਤਾਪ ਬਾਜਵਾ ਜੀ ਤੁਸੀ ਹਿਮਾਚਲ ਵਾਲੇ ਕਾਂਗਰਸੀਆਂ ਨੂੰ ਕਹੋ ਇੰਙ ਨਾ ਕਰਨ ! ਤਸਵੀਰ ਵਿੱਚ ਸਰਤਾਜ ਨਾਲ ਕੁਲਦੀਪ ਪਠਾਨੀਆ ਸਪੀਕਰ ਹਿਮਾਚਲ ਵਿਧਾਨ ਸਭਾ ਤੇ ਵਿਸ਼ਾਲ ਚੰਬਿਆਲ ਚੇਅਰਮੈਨ ਰਾਜ ਮੰਤਰੀ ਰੈਂਕ ਖੜੇ ਹਨ !

Share This Article
Leave a Comment