ਅਗਲੇ ਮਹੀਨੇ 15 ਦਿਨ ਬੈਂਕਾਂ ਰਹਿਣਗੇ ਬੰਦ, ਹੁਣੇ ਨਿਬੇੜ ਲਵੋ ਕੰਮ

Global Team
3 Min Read

ਨਿਊਜ਼ ਡੈਸਕ: ਸਤੰਬਰ ਦਾ ਆਖਰੀ ਹਫ਼ਤਾ ਚੱਲ ਰਿਹਾ ਹੈ ਅਤੇ ਅਕਤੂਬਰ ਆਉਣ ਵਾਲਾ ਹੈ। ਇਸ ਸਾਲ ਅਕਤੂਬਰ ਤਿਉਹਾਰੀ ਸੀਜ਼ਨ ਦਾ ਸਭ ਤੋਂ ਵੱਡਾ ਮਹੀਨਾ ਹੋਣ ਜਾ ਰਿਹਾ ਹੈ। ਗਾਂਧੀ ਜਯੰਤੀ, ਨਵਰਾਤਰੀ, ਦੁਸਹਿਰਾ ਅਤੇ ਦੀਵਾਲੀ ਵਰਗੇ ਸਾਰੇ ਵੱਡੇ ਤਿਉਹਾਰ ਇਸ ਮਹੀਨੇ ਵਿੱਚ ਆਉਣ ਵਾਲੇ ਹਨ।  ਅਜਿਹੀ ਸਥਿਤੀ ਵਿੱਚ, ਤੁਹਾਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਬੈਂਕ ਛੁੱਟੀਆਂ ਦੀ ਸੂਚੀ ‘ਤੇ ਨਿਸ਼ਚਤ ਤੌਰ ‘ਤੇ ਧਿਆਨ ਦੇਣ ਦੀ ਜ਼ਰੂਰ ਹੈ ਤਾਂ ਕਿ ਜੇਕਰ ਤੁਹਾਨੂੰ ਮੌਕਾ ਮਿਲੇ, ਤਾਂ ਤੁਸੀਂ ਬੈਂਕ ਬੰਦ ਹੋਣ ਕਾਰਨ ਪਰੇਸ਼ਾਨ ਨਾਂ ਹੋਵੋ।

RBI ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਸੂਚੀ ਅਨੁਸਾਰ ਅਕਤੂਬਰ ਵਿੱਚ 31 ਦਿਨਾਂ ਵਿੱਚੋਂ ਕਰੀਬ 15 ਦਿਨ ਛੁੱਟੀਆਂ ਹੋਣਗੀਆਂ। ਇਸ ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਦੇ ਨਾਲ-ਨਾਲ ਤਿਉਹਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਅਕਤੂਬਰ ਵਿੱਚ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਕਾਰਨ ਬੈਂਕ ਇੱਕ ਦਿਨ ਲਈ ਬੰਦ ਰਹਿਣਗੇ। ਗਾਂਧੀ ਜਯੰਤੀ, ਦੁਰਗਾ ਪੂਜਾ, ਦੁਸਹਿਰਾ, ਲਕਸ਼ਮੀ ਪੂਜਾ, ਕਟੀ ਬੀਹੂ ਅਤੇ ਦੀਵਾਲੀ ਕਾਰਨ ਵੱਖ-ਵੱਖ ਦਿਨਾਂ ‘ਤੇ ਬੈਂਕਾਂ ‘ਚ ਛੁੱਟੀਆਂ ਹੋਣਗੀਆਂ।

ਅਕਤੂਬਰ ਵਿੱਚ ਬੈਂਕ ਕਦੋਂ ਬੰਦ ਰਹਿਣਗੇ?

1 ਅਕਤੂਬਰ – ਜੰਮੂ ‘ਚ ਵਿਧਾਨ ਸਭਾ ਚੋਣਾਂ ਕਾਰਨ ਬੈਂਕ ਬੰਦ ਰਹਿਣਗੇ।
2 ਅਕਤੂਬਰ – ਗਾਂਧੀ ਜਯੰਤੀ ਦੇ ਮੌਕੇ ‘ਤੇ ਦੇਸ਼ ਭਰ ਦੇ ਬੈਂਕਾਂ ‘ਚ ਛੁੱਟੀ ਰਹੇਗੀ।
3 ਅਕਤੂਬਰ – ਜੈਪੁਰ ‘ਚ ਨਵਰਾਤਰੀ ਦੀ ਸਥਾਪਨਾ ਕਾਰਨ ਬੈਂਕਾਂ ‘ਚ ਛੁੱਟੀ ਰਹੇਗੀ।
6 ਅਕਤੂਬਰ – ਐਤਵਾਰ ਕਾਰਨ ਪੂਰੇ ਦੇਸ਼ ‘ਚ ਛੁੱਟੀ ਰਹੇਗੀ।
10 ਅਕਤੂਬਰ – ਅਗਰਤਲਾ, ਗੁਹਾਟੀ, ਕੋਹਿਮਾ ਅਤੇ ਕੋਲਕਾਤਾ ਵਿੱਚ ਦੁਰਗਾ ਪੂਜਾ, ਦੁਸਹਿਰਾ ਅਤੇ ਮਹਾਂ ਸਪਤਮੀ ਕਾਰਨ ਬੈਂਕ ਬੰਦ ਰਹਿਣਗੇ।
11 ਅਕਤੂਬਰ – ਅਗਰਤਲਾ, ਬੈਂਗਲੁਰੂ, ਭੁਵਨੇਸ਼ਵਰ, ਚੇਨਈ, ਗੰਗਟੋਕ, ਗੁਹਾਟੀ, ਇੰਫਾਲ, ਈਟਾਨਗਰ, ਕੋਹਿਮਾ, ਇੰਫਾਲ, ਕੋਲਕਾਤਾ, ਪਟਨਾ, ਰਾਂਚੀ ਅਤੇ ਸ਼ਿਲਾਂਗ ਵਿੱਚ ਦੁਸਹਿਰਾ, ਮਹਾਂ ਅਸ਼ਟਮੀ, ਮਹਾਨਵਮੀ, ਅਯੁਧਾ ਪੂਜਾ, ਦੁਰਗਾ ਪੂਜਾ ਅਤੇ ਦੁਰਗਾ ਅਸ਼ਟਮੀ ਦੇ ਕਾਰਨ ਬੈਂਕ ਛੁੱਟੀ ਰਹੇਗੀ।
12 ਅਕਤੂਬਰ – ਦੁਸਹਿਰਾ, ਵਿਜਯਾਦਸ਼ਮੀ, ਦੁਰਗਾ ਪੂਜਾ ਕਾਰਨ ਪੂਰੇ ਦੇਸ਼ ‘ਚ ਬੈਂਕ ਲਗਭਗ ਬੰਦ ਰਹਿਣ ਵਾਲੇ ਹਨ।
13 ਅਕਤੂਬਰ – ਐਤਵਾਰ ਕਾਰਨ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ।
14 ਅਕਤੂਬਰ – ਗੰਗਟੋਕ ‘ਚ ਦੁਰਗਾ ਪੂਜਾ ਜਾਂ ਦਾਸੇਨ ਕਾਰਨ ਬੈਂਕਾਂ ‘ਚ ਛੁੱਟੀ ਰਹੇਗੀ।
16 ਅਕਤੂਬਰ – ਅਗਰਤਲਾ ਅਤੇ ਕੋਲਕਾਤਾ ਵਿੱਚ ਲਕਸ਼ਮੀ ਪੂਜਾ ਦੇ ਕਾਰਨ ਬੈਂਕ ਬੰਦ ਰਹਿਣਗੇ।
17 ਅਕਤੂਬਰ – ਮਹਾਰਿਸ਼ੀ ਵਾਲਮੀਕਿ ਜਯੰਤੀ ਅਤੇ ਕਾਂਤੀ ਬਿਹੂ ‘ਤੇ ਬੈਂਗਲੁਰੂ ਅਤੇ ਗੁਹਾਟੀ ‘ਚ ਬੈਂਕਾਂ ‘ਚ ਛੁੱਟੀ ਰਹੇਗੀ।
20 ਅਕਤੂਬਰ – ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
26 ਅਕਤੂਬਰ – ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
27 ਅਕਤੂਬਰ – ਐਤਵਾਰ ਹੋਣ ਕਾਰਨ ਦੇਸ਼ ਭਰ ਦੀਆਂ ਬੈਂਕਾਂ ‘ਚ ਛੁੱਟੀ ਰਹੇਗੀ।
31 ਅਕਤੂਬਰ – ਦੀਵਾਲੀ ਕਾਰਨ ਲਗਭਗ ਪੂਰੇ ਦੇਸ਼ ‘ਚ ਬੈਂਕਾਂ ‘ਚ ਛੁੱਟੀ ਰਹੇਗੀ।

Share This Article
Leave a Comment