ਚੰਡੀਗੜ੍ਹ: ਪੰਜਾਬ ਪੁਲੀਸ ਵਿੱਚ ਅੱਜ ਇੱਕ ਵੱਡੇ ਫੇਰਬਦਲ ਤਹਿਤ 28 ਸੀਨੀਅਰ ਅਧਿਕਾਰੀਆਂ ਸਮੇਤ 14 ਐੱਸਐੱਸਪੀ‘ਜ਼ ਦੇ ਤਬਾਦਲੇ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਬਠਿੰਡਾ ਦੇ ਐਸਐਸਪੀ ਦੀਪਕ ਪਾਰਿਖ ਨੂੰ ਸੰਦੀਪ ਗਰਗ ਦੀ ਥਾਂ ਮੁਹਾਲੀ ਦਾ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਸੰਦੀਪ ਗਰਗ ਨੂੰ ਏਆਈਜੀ ਇੰਟੈਲੀਜੈਂਸ-3 ਲਾਇਆ ਗਿਆ ਹੈ।
ਪੀਪੀਐਸ ਅਫ਼ਸਰ ਗਗਨ ਅਜੀਤ ਸਿੰਘ ਨੂੰ ਮਲੇਰਕੋਟਲਾ ਦਾ ਐਸਐਸਪੀ ਬਣ ਗਏ ਹਨ। ਸੀਨੀਅਰ ਆਈਪੀਐਸ ਅਫ਼ਸਰ ਵਰੁਣ ਸ਼ਰਮਾ ਨੂੰ ਏ.ਆਈ.ਜੀ. ਪ੍ਰੋਵੀਜ਼ਨਿੰਗ ਪੰਜਾਬ, ਚੰਡੀਗੜ੍ਹ ਅਤੇ ਇਸ ਤੋਂ ਇਲਾਵਾ ਐਸਐਸਪੀ ਸੜਕ ਸੁਰੱਖਿਅਤ ਫੋਰਸ (SSF) ਪੰਜਾਬ ਨਿਯੁਕਤ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।