ਸੜਕੀ ਜਾਲ ਵਛਾਉਣ ਲਈ ਭਾਜਪਾ ਮੰਤਰੀ ਦਾ ਵੱਡਾ ਐਲਾਨ, 3 ਮਹੀਨਿਆਂ ‘ਚ ਜਾਰੀ ਕੀਤੇ ਜਾਣਗੇ ਕਰੋੜਾਂ ਦੇ ਠੇਕੇ

Global Team
2 Min Read

ਨਵੀਂ ਦਿੱਲੀ : ਭਾਜਪਾ ਨੇ ਮੁੜ ਸੱਤਾ ਸੰਭਾਲਦਿਆਂ ਹੀ ਇੱਕ ਵਾਰ ਵਿਕਾਸ ਦੀ ਰਫਤਾਰ ਤੇਜ਼ ਕਰ ਦਿੱਤੀ ਹੈ। ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਹੁਣ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਤਰਾਲਾ ਤਿੰਨ ਮਹੀਨਿਆਂ ਦੇ ਅੰਦਰ 3 ਲੱਖ ਕਰੋੜ ਰੁਪਏ ਦੇ ਸੜਕੀ ਠੇਕੇ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਮੰਤਰਾਲਾ ਚਾਲੂ ਵਿੱਤੀ ਸਾਲ ਵਿੱਚ ਕੁੱਲ 5 ਲੱਖ ਕਰੋੜ ਰੁਪਏ ਦੇ ਠੇਕੇ ਜਾਰੀ ਕਰੇਗਾ। ਇੱਕ ਸਮਾਗਮ ਵਿੱਚ ਬੋਲਦਿਆਂ ਗਡਕਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਅਤੇ ਆਦਰਸ਼ ਚੋਣ ਜ਼ਾਬਤੇ ਕਾਰਨ ਚਾਲੂ ਵਿੱਤੀ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਸੜਕੀ ਪ੍ਰਾਜੈਕਟਾਂ ਨੂੰ ਅਵਾਰਡ ਦੇਣ ਦੀ ਰਫ਼ਤਾਰ ਮੱਠੀ ਰਹੀ।

ਗਡਕਰੀ ਨੇ ਕਿਹਾ, “ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਤਿੰਨ ਮਹੀਨਿਆਂ ਦੇ ਅੰਦਰ 3 ਲੱਖ ਕਰੋੜ ਰੁਪਏ ਤੋਂ ਵੱਧ ਦੇ ਠੇਕੇ (ਸੜਕ) ਨੂੰ ਅੰਤਿਮ ਰੂਪ ਦੇਵਾਂਗੇ ਅਤੇ ਸਾਡਾ ਟੀਚਾ ਮਾਰਚ 2025 ਤੱਕ 5 ਲੱਖ ਕਰੋੜ ਰੁਪਏ ਤੋਂ ਵੱਧ ਦੇ (ਸੜਕ) ਦੇ ਠੇਕੇ ਦੇਣ ਦਾ ਹੈ।” ਗਡਕਰੀ ਨੇ ਕਿਹਾ ਕਿ ਮੰਤਰਾਲੇ ਕੋਲ ਪਾਈਪਲਾਈਨ ਵਿੱਚ ਬਹੁਤ ਸਾਰੇ ਸੜਕ ਪ੍ਰੋਜੈਕਟ ਹਨ ਅਤੇ ਇਹਨਾਂ ਪ੍ਰੋਜੈਕਟਾਂ ਲਈ ਫੰਡ ਜੁਟਾਉਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ, ਕਿਉਂਕਿ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਦੀ ਪੂੰਜੀ ਬਾਜ਼ਾਰ ਵਿੱਚ ਬਹੁਤ ਚੰਗੀ ਸਾਖ ਹੈ।
ਮੰਤਰੀ ਨੇ ਕਿਹਾ ਕਿ NHAI ਦੀ ਮੌਜੂਦਾ ਟੋਲ ਆਮਦਨ 45,000 ਕਰੋੜ ਰੁਪਏ ਹੈ ਅਤੇ ਅਗਲੇ ਦੋ ਸਾਲਾਂ ਵਿੱਚ ਇਹ ਵਧ ਕੇ 1.4 ਲੱਖ ਕਰੋੜ ਰੁਪਏ ਹੋ ਜਾਵੇਗੀ। ਗਡਕਰੀ ਨੇ ਕਿਹਾ, “ਅਸੀਂ ਸੜਕੀ ਜਾਇਦਾਦ ਦਾ ਮੁਦਰੀਕਰਨ ਕਰ ਰਹੇ ਹਾਂ, ਜਿਸ ਤੋਂ ਸਾਨੂੰ ਪੈਸਾ ਮਿਲ ਰਿਹਾ ਹੈ। ਇਸ ਲਈ, ਸਰੋਤਾਂ ਬਾਰੇ ਕੋਈ ਸਮੱਸਿਆ ਨਹੀਂ ਹੈ. ਹਾਲ ਹੀ ‘ਚ ਗਡਕਰੀ ਨੇ ਬੀਮਾ ਪਾਲਿਸੀ ਪ੍ਰੀਮੀਅਮ ‘ਤੇ GST ਨੂੰ ਖਤਮ ਕਰਨ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖਿਆ ਹੈ। ਜੇਕਰ ਇਸ ਪੱਤਰ ਦੀ ਮੰਗ ਨੂੰ ਮੰਨਦੇ ਹੋਏ ਵਿੱਤ ਮੰਤਰੀ ਬੀਮਾ ਪ੍ਰੀਮੀਅਮ ‘ਤੇ ਜੀਐਸਟੀ ਖਤਮ ਕਰ ਦਿੰਦੇ ਹਨ ਤਾਂ ਇਸ ਨਾਲ ਲੱਖਾਂ ਲੋਕਾਂ ਨੂੰ ਰਾਹਤ ਮਿਲੇਗੀ, ਕਿਉਂਕਿ ਪ੍ਰੀਮੀਅਮ ਘੱਟ ਜਾਵੇਗਾ। ਪੱਤਰ ‘ਚ ਲਿਖਿਆ ਗਿਆ ਹੈ ਕਿ ਜੀਵਨ ਬੀਮਾ ਪ੍ਰੀਮੀਅਮ ‘ਤੇ ਜੀਐੱਸਟੀ ਲਗਾਉਣਾ ਜੀਵਨ ਦੀਆਂ ਅਨਿਸ਼ਚਿਤਤਾਵਾਂ ‘ਤੇ ਟੈਕਸ ਲਗਾਉਣ ਦੇ ਬਰਾਬਰ ਹੈ।

Share This Article
Leave a Comment