ਦੇਸ਼ ਵਿੱਚ ਇੱਕ ਤੋਂ ਬਾਅਦ ਇੱਕ ਹੋ ਰਹੇ ਰੇਲ ਹਾਦਸਿਆਂ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਮੰਗਲਵਾਰ ਨੂੰ ਝਾਰਖੰਡ ਦੇ ਚੱਕਰਧਰਪੁਰ ‘ਚ ਰੇਲ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਹਾਵੜਾ ਤੋਂ ਮੁੰਬਈ ਜਾ ਰਹੀ 12810 ਹਾਵੜਾ-CSMT ਮੇਲ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਇਸ ਰੇਲ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 150 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਇਸ ਹਾਦਸੇ ਤੋਂ ਬਾਅਦ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿਚ
22861 ਹਾਵੜਾ-ਕਾਂਤਬਾਜੀ ਐਕਸਪ੍ਰੈਸ,08015/18019 ਖੜਕਪੁਰ ਧਨਬਾਦ ਐਕਸਪ੍ਰੈਸ ,12021/12022 ਹਾਵੜਾ ਬਾਰਬਿਲ ਐਕਸਪ੍ਰੈਸ ਸ਼ਾਮਿਲ ਹਨ । ਜਦੋ ਕਿ 18114 ਬਿਲਾਸਪੁਰ ਟਾਟਾ ਐਕਸਪ੍ਰੈਸ ਨੂੰ ਰੁੜਕੇਲਾ ਵਿਖੇ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।
18190 ਏਰਨਾਕੁਲਮ ਟਾਟਾ ਐਕਸਪ੍ਰੈਸ ਨੂੰ ਚੱਕਰਧਰਪੁਰ ਵਿਖੇ ਥੋੜ੍ਹੇ ਸਮੇਂ ਲਈ ਬੰਦ ਕੀਤਾ ਗਿਆ ਹੈ।
18011 ਹਾਵੜਾ ਚੱਕਰਧਰਪੁਰ ਐਕਸਪ੍ਰੈਸ ਨੂੰ ਆਗਰਾ ਵਿਖੇ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।
ਕੁਝ ਟਰੇਨਾਂ ਨੂੰ ਵਾਪਿਸ ਵੀ ਮੋਡ ਦਿੱਤਾ ਗਿਆ ਹੈ ਜਿਨ੍ਹਾਂ ਵਿਚ 12262 (HWH-CSMT) ਦੁਰੰਤੋ,12130 (HWH-PUNE) EXP,18005 (HWH-JDB),12834(HWH-ADI),18029 (LTT-SHM),12859(CSMT-HWH), 12833 (ADI-HWH) ਸ਼ਾਮਿਲ ਹਨ ।
ਹਾਦਸੇ ਤੋਂ ਬਾਅਦ ਟਰੇਨਾਂ ‘ਚ ਸਫਰ ਕਰ ਰਹੇ ਯਾਤਰੀਆਂ ‘ਚ ਦਹਿਸ਼ਤ ਫੈਲ ਗਈ। ਹਨੇਰੀ ਰਾਤ ਵਿੱਚ ਰੌਲਾ ਪੈ ਗਿਆ। ਹਾਲਾਤ ਇਹ ਸਨ ਕਿ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਉਪਰਲੀ ਬਰਥ ‘ਤੇ ਸੁੱਤੇ ਪਏ ਲੋਕ ਅਤੇ ਸਾਮਾਨ ਹੇਠਾਂ ਡਿੱਗ ਕੇ ਖਿੱਲਰ ਗਿਆ। ਇਸ ਤੋਂ ਬਾਅਦ ਜਿਵੇਂ ਹੀ ਪ੍ਰਸ਼ਾਸਨ ਨੂੰ ਇਸ ਟਰੇਨ ਦੇ ਹਾਦਸੇ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਕਰਮਚਾਰੀਆਂ ਨੂੰ ਰਵਾਨਾ ਕੀਤਾ। ਇਸ ਦੇ ਨਾਲ ਹੀ ਰੇਲਵੇ ਰੂਟ ਤੋਂ ਟਰੇਨ ਦੇ ਡੱਬਿਆਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ।