ਹਾਥਰਸ ਕਾਂਡ ਦੇ ਤੀਜੇ ਦਿਨ 6 ਗ੍ਰਿਫਤਾਰ, ਵਧਿਆ ਮੌਤਾਂ ਦਾ ਅੰਕੜਾ

Global Team
2 Min Read

ਹਾਥਰਸ : ਯੂਪੀ ਦੇ ਹਾਥਰਸ ਵਿੱਚ ਭਗਦੜ ਦੇ ਤੀਜੇ ਦਿਨ ਅੱਜ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਹੀ ਸਤਿਸੰਗ ਤੋਂ ਬਾਅਦ ਮਚੀ ਭਗਦੜ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 123 ਹੋ ਗਈ ਹੈ। ਇਨ੍ਹਾਂ ਵਿੱਚ 113 ਔਰਤਾਂ, 7 ਬੱਚੇ ਅਤੇ 3 ਪੁਰਸ਼ ਸ਼ਾਮਲ ਹਨ। ਹੁਣ ਤੱਕ 30 ਲੋਕ ਗ੍ਰਿਫ਼ਤਾਰ ਹੋ ਚੁੱਕੇ ਹਨ।

ਇਨ੍ਹਾਂ ਸਾਰਿਆਂ ਦਾ ਸਬੰਧ ਭੋਲੇ ਬਾਬਾ ਨਾਲ ਹੈ। ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ- ਹਾਦਸੇ ਲਈ ਪ੍ਰਸ਼ਾਸਨ ਅਤੇ ਰਾਜ ਸਰਕਾਰ ਜ਼ਿੰਮੇਵਾਰ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਹਾਥਰਸ ਆਉਣਗੇ। ਉਹ ਹਸਪਤਾਲ ਵਿੱਚ ਭਰਤੀ ਅਤੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਨਗੇ।

ਹਾਦਸੇ ਦੇ 48 ਘੰਟੇ ਬਾਅਦ ਵੀ ਪੁਲਿਸ ਨਰਾਇਣ ਸਾਕਰ ਹਰੀ ਉਰਫ਼ ਭੋਲੇ ਬਾਬਾ ਤੱਕ ਨਹੀਂ ਪਹੁੰਚ ਸਕੀ। ਪੁਲਿਸ ਨੇ ਮੈਨਪੁਰੀ, ਗਵਾਲੀਅਰ, ਕਾਨਪੁਰ ਅਤੇ ਹਾਥਰਸ ਸਮੇਤ 8 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਬਾਬੇ ਨੇ ਏਪੀ ਸਿੰਘ ਨੂੰ ਆਪਣਾ ਵਕੀਲ ਨਿਯੁਕਤ ਕੀਤਾ ਹੈ। ਸਿੰਘ ਸੁਪਰੀਮ ਕੋਰਟ ਦੇ ਵਕੀਲ ਹਨ। ਭੋਲੇ ਬਾਬਾ ਨੇ ਏ.ਪੀ.ਸਿੰਘ ਰਾਹੀਂ ਲਿਖਤੀ ਬਿਆਨ ਜਾਰੀ ਕੀਤਾ। ਜਿਸ ਵਿੱਚ ਉਨ੍ਹਾਂ ਸਪਸ਼ਟ ਕੀਤਾ ਕਿ ਮੇਰੇ ਇਕੱਠ ਤੋਂ ਬਾਹਰ ਜਾਣ ਮਗਰੋਂ ਸਮਾਜ ਵਿਰੋਧੀ ਅਨਸਰਾਂ ਨੇ ਹੜਕੰਪ ਮਚਾਇਆ ਸੀ। ਬਾਬੇ ਨੇ ਕਿਹਾ ਕਿ ਮੈਂ ਇਨ੍ਹਾਂ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ। ਮੈਂ ਜ਼ਖਮੀਆਂ ਦੇ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment