ਹੁਣ ਨਵੇਂ ਕਾਨੂੰਨ ਤਹਿਤ ਆਸਾਨੀ ਨਾਲ ਇੰਝ ਕਰਵਾਓ ਆਨਲਾਈਨ FIR

Global Team
2 Min Read

ਨਵੀਂ ਦਿੱਲੀ : ਦੇਸ਼ ‘ਚ 1 ਜੁਲਾਈ ਯਾਨੀ ਅੱਜ ਤੋਂ ਨਵੇਂ ਕਾਨੂੰਨ ਲਾਗੂ ਹੋ ਗਏ ਹਨ। ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਲੋਕਾਂ ਨੂੰ ਐਫਆਈਆਰ ਆਨਲਾਈਨ ਦਰਜ ਕਰਨ ਦੀ ਸਹੂਲਤ ਮਿਲ ਗਈ ਹੈ। ਹੁਣ ਇਲੈਕਟ੍ਰਾਨਿਕ ਸੰਚਾਰ ਰਾਹੀਂ ਵੀ ਘਟਨਾਵਾਂ ਦੀ ਸੂਚਨਾ ਦਿੱਤੀ ਜਾ ਸਕਦੀ ਹੈ।

ਕੁਝ ਲੋਕ ਅਜਿਹੇ ਹਨ ਜੋ ਪੁਲਿਸ ਸਟੇਸ਼ਨ ਜਾਣ ‘ਚ ਝਿਜਕਦੇ ਹਨ। ਅਜਿਹੀ ਸਥਿਤੀ ‘ਚ ਹੁਣ ਆਨਲਾਈਨ E-FIR ਫਾਈਲ ਕੀਤੀ ਜਾ ਸਕਦੀ ਹੈ ਆਓ ਜਾਣੀਏ ਇਸ ਦੀ ਪ੍ਰਕਿਰਿਆ।

ਆਨਲਾਈਨ FIR

ਐਫਆਈਆਰ ਨੂੰ ਪਹਿਲੀ ਸੂਚਨਾ ਰਿਪੋਰਟ ਵੀ ਕਿਹਾ ਜਾਂਦਾ ਹੈ, ਅਪਰਾਧਿਕ ਪ੍ਰਕਿਰਿਆ 1973 ਦੀ ਧਾਰਾ 154 ਅਧੀਨ ਅਪਰਾਧ ਦੀ ਰਿਪੋਰਟ ਕਰਨ ਦਾ ਸ਼ੁਰੂਆਤੀ ਪੜਾਅ ਹੈ। ਜਿਸ ਵਿਅਕਤੀ ਨਾਲ ਇਹ ਘਟਨਾ ਵਾਪਰੀ ਹੈ, ਉਹ ਨਜ਼ਦੀਕੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਅਜਿਹਾ ਕਰਨ ਲਈ ਉਸ ਕੋਲ ਆਨਲਾਈਨ ਵਿਕਲਪ ਵੀ ਹੈ।

 

ਸਭ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਅਧਿਕਾਰਤ ਸਾਈਟ ‘ਤੇ ਜਾਓ।ਹੋਮਪੇਜ ‘ਤੇ ‘ਲੌਸਟ ਐਂਡ ਫਾਊਂਡ’ ਆਰਟੀਕਲ ਰਿਪੋਰਟ।  ਹੁਣ ਲੌਸਟ ਰਿਪੋਰਟ ਤੇ ਫਿਰ ਲੌਸਟ ਆਰਟੀਕਲ ਰਿਪੋਰਟ ‘ਤੇ ਟੈਪ ਕਰੋ।  ਇੱਥੇ ਤੁਹਾਨੂੰ ਦੋ ਵਿਕਲਪ ਮਿਲਣਗੇ – ਰਿਟ੍ਰਾਈਵ ਤੇ ਰਜਿਸਟਰ ਕਰੋ। ਦੂਜੇ ਵਿਕਲਪ ‘ਤੇ ਕਲਿੱਕ ਕਰੋ।  ਇੱਥੇ ਲੋੜੀਂਦੀ ਜਾਣਕਾਰੀ ਭਰਨ ਤੋਂ ਬਾਅਦ ਸਬਮਿਟ ਕਰੋ ਤੇ  ਈ-ਐਫਆਈਆਰ ਦੀ ਇਕ ਕਾਪੀ ਤੁਹਾਡੇ ਮੇਲ ‘ਤੇ ਭੇਜੀ ਜਾਵੇਗੀ।

1 ਜੁਲਾਈ ਤੋਂ ਦੇਸ਼ ਭਰ ‘ਚ ਲਾਗੂ ਕਾਨੂੰਨਾਂ ‘ਚ ਟੈਕਨਾਲੋਜੀ ਨੂੰ ਥਾਂ ਦਿੱਤੀ ਗਈ ਹੈ। ਹੁਣ ਆਮ ਲੋਕਾਂ ਨੂੰ ਐਫਆਈਆਰ ਆਨਲਾਈਨ ਦਰਜ ਕਰਨ ਸਮੇਤ ਕਈ ਕੰਮ ਕਰਨਾ ਆਸਾਨ ਹੋ ਜਾਵੇਗਾ। ਸਰਕਾਰ ਦੀ ਦਲੀਲ ਹੈ ਕਿ ਅਜਿਹਾ ਕਰਨ ਨਾਲ ਲੋਕ ਕਾਗਜ਼ਾਂ ਦੇ ਜੰਜਾਲ ਤੋਂ ਮੁਕਤ ਹੋ ਜਾਣਗੇ। ਇਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦਾ ਰਿਕਾਰਡ ਰੱਖਣ ਲਈ ਹਾਰਡ ਕਾਪੀਆਂ ਰੱਖਣ ਦੀ ਲੋੜ ਨਹੀਂ ਹੋਵੇਗੀ। ਨਵੇਂ ਕਾਨੂੰਨਾਂ ‘ਚ ਇਲੈਕਟ੍ਰਾਨਿਕ ਜਾਂ ਡਿਜੀਟਲ ਰਿਕਾਰਡ, ਈ-ਮੇਲ, ਸਰਵਰ ਲੌਗ, ਕੰਪਿਊਟਰ, ਸਮਾਰਟ ਫ਼ੋਨ, ਲੈਪਟਾਪ, ਐਸਐਮਐਸ, ਵੈੱਬਸਾਈਟਾਂ ਨੂੰ ਤਰਜੀਹ ਦਿੱਤੀ ਗਈ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment