ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ‘ਚ ਬਸਪਾ ਉਮੀਦਵਾਰ ਦਾ ਐਲਾਨ

Global Team
2 Min Read

ਜਲੰਧਰ: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਆ ਕਿਹਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਹ ਚੋਣ ਲਈ ਬਸਪਾ ਦੇ ਉਮੀਦਵਾਰ ਬਿੰਦਰ ਲਾਖਾ ਜੀ ਹੋਣਗੇ। ਉਹਨਾਂ ਜਾਣਕਾਰੀ ਦਿੰਦੇ ਆ ਕਿਹਾ ਕਿ ਬਿੰਦਰ ਲਾਖਾ ਪਾਰਟੀ ਦੇ ਬੂਥ ਲੈਵਲ ਦੇ ਕੰਮ ਕਰਨ ਵਾਲੇ ਵਰਕਰ ਹਨ ਜੋ ਪਿਛਲੇ 25 ਸਾਲਾਂ ਤੋਂ ਵੱਖ-ਵੱਖ ਅਹੁਦਿਆਂ ਤੇ ਰਹਿੰਦੇ ਹੋਏ ਪਾਰਟੀ ਸੰਗਠਨ ਲਈ ਕੰਮ ਕਰ ਰਹੇ ਹਨ। ਸ ਗੜੀ ਨੇ ਕਿਹਾ ਕਿ ਬਸਪਾ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਅੱਜ ਮਿਤੀ 20 ਜੂਨ ਨੂੰ ਦਾਖਲ ਕੀਤੇ ਜਾਣਗੇ।

ਪਾਰਟੀ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਜੀ ਨੇ ਇਸ ਮੌਕੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਵਰਕਰ ਨੂੰ ਟਿਕਟ ਦੇਣਾ ਉਹਨਾਂ ਹਜ਼ਾਰਾਂ ਵਰਕਰਾਂ ਦੇ ਮਾਣ ਸਨਮਾਨ ਦੀ ਗੱਲ ਕੀਤੀ ਹੈ ਜਿਹੜੇ ਹਮੇਸ਼ਾ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਪਿਛਲੀ ਕਤਾਰ ਵਿੱਚ ਵਿੱਚ ਰਹਿ ਕੇ ਅਣਥੱਕ ਕੰਮ ਕਰਦੇ ਹਨ। ਬਸਪਾ ਵੱਲੋਂ ਮਿਸ਼ਨਰੀ ਵਰਕਰ ਬਿੰਦਰ ਲਾਖਾ ਨੂੰ ਟਿਕਟ ਦੇਣ ਦਾ ਸਮੁੱਚੇ ਸੰਗਠਨ ਵੱਲੋਂ ਸਵਾਗਤ ਕੀਤਾ ਜਾਂਦਾ ਹੈ। ਇਸ ਮੌਕੇ ਬਸਪਾ ਸੂਬਾ ਪ੍ਰਧਾਨ ਵੱਲੋਂ ਉਮੀਦਵਾਰ ਨੂੰ ਪਾਰਟੀ ਟਿਕਟ ਦਿੱਤੀ ਗਈ। ਇਸ ਮੌਕੇ ਸੂਬਾ ਜਨਰਲ ਸਕੱਤਰ ਤੀਰਥ ਰਾਜਪੁਰਾ, ਸੂਬਾ ਕੈਸ਼ੀਅਰ ਪਰਮਜੀਤ ਮਲ, ਹਲਕਾ ਇੰਚਾਰਜ ਪੱਛਮੀ ਦਵਿੰਦਰ ਗੋਗਾ, ਐਸਡੀਓ ਜਰਨੈਲ ਢੰਡਾ, ਵਿਧਾਨ ਸਭਾ ਪੱਛਮੀ ਪ੍ਰਧਾਨ ਅਸ਼ੋਕ ਕੁਮਾਰ, ਐਡਵੋਕੇਟ ਦੀਪਕ ਕੁਮਾਰ, ਸੰਦੀਪ ਬਿੱਲਾ ਆਦਿ ਹਾਜਰ ਸਨ।

Share This Article
Leave a Comment