ਨਿਊਜ਼ ਡੈਸਕ: ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਇਕ ਸੇਵਾਮੁਕਤ ਸੀਨੀਅਰ ਪੁਲਿਸ ਅਧਿਕਾਰੀ ਦੇ ਪੁੱਤਰ ਨੇ ਇਕ ਸੈਸ਼ਨ ਜੱਜ ਦੇ 17 ਸਾਲਾ ਪੁੱਤਰ ਦਾ ਕਤਲ ਕਰ ਦਿੱਤਾ। ਕਿਉਂਕਿ ਪੁਲਿਸ ਅਧਿਕਾਰੀ ਦੇ ਪੁੱਤਰ ਨੇ ਆਪਣੀ ਪ੍ਰੇਮਿਕਾ ਲਈ ਬਰਗਰ ਮੰਗਵਾਇਆ ਸੀ ਜਿਸ ‘ਚੋਂ ਉਸਦੇ ਦੋਸਤ ਨੇ ਅੱਧਾ ਖਾ ਲਿਆ ਸੀ। ਇਹ ਘਟਨਾ ਕਰਾਚੀ ਦੇ ਪਾਸ਼ ਇਲਾਕੇ ਡਿਫੈਂਸ ਹਾਊਸਿੰਗ ਅਥਾਰਟੀ (ਡੀ.ਐੱਚ.ਏ.) ’ਚ 8 ਫਰਵਰੀ ਨੂੰ ਹੋਈ ਸੀ ਅਤੇ ਮਾਮਲੇ ਦੀ ਜਾਂਚ ਹੁਣ ਪੂਰੀ ਹੋਈ ਹੈ।
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਅਨੁਸਾਰ ਸੇਵਾਮੁਕਤ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਨਜ਼ੀਰ ਅਹਿਮਦ ਮੀਰ ਬਹਾਰ ਦੇ ਪੁੱਤਰ ਡੈਨੀਅਲ ਮੀਰ ਬਹਾਰ ਨੇ ਕਰਾਚੀ ਜ਼ਿਲਾ ਦੱਖਣੀ ਦੇ ਸੈਸ਼ਨ ਜੱਜ ਜਾਵੇਦ ਕੇਰੀਓ ਦੇ ਪੁੱਤਰ ਅਲੀ ਕੇਰੀਓ ਨੂੰ ਆਪਣੇ ਘਰ ਸੱਦਿਆ ਸੀ ਜਿੱਥੇ ਡੇਨੀਅਲ ਮੀਰ ਬਹਾਰ ਦੀ ਪ੍ਰੇਮਿਕਾ ਸ਼ਾਜ਼ੀਆ ਵੀ ਆਈ ਹੋਈ ਸੀ।
ਜਾਂਚ ‘ਚ ਸਾਹਮਣੇ ਆਇਆ ਕਿ ਡੈਨੀਅਲ ਨੇ ਆਪਣੀ ਪ੍ਰੇਮਿਕਾ ਸ਼ਾਜ਼ੀਆ ਨੂੰ ਆਪਣੇ ਘਰ ਬੁਲਾਇਆ ਸੀ। ਉਸ ਸਮੇਂ ਉਸ ਦਾ ਦੋਸਤ ਅਲੀ ਕੇਰੀਓ ਅਤੇ ਉਸ ਦਾ ਭਰਾ ਅਹਿਮਰ ਵੀ ਉੱਥੇ ਮੌਜੂਦ ਸਨ। ਮੁਲਜ਼ਮ ਨੇ ਦੋ ਬਰਗਰ ਮੰਗਵਾਏ ਸਨ। ਇਸ ਦੌਰਾਨ ਕੋਰੀਓ ਨੇ ਸ਼ਾਜ਼ੀਆ ਦੇ ਬਰਗਰ ‘ਚੋ ਥੋੜ੍ਹਾ ਜਿਹਾ ਖਾ ਲਿਆ। ਕੇਰੀਓ ਦੀ ਇਸ ਹਰਕਤ ਨੇ ਡੇਨੀਅਲ ਨੂੰ ਗੁੱਸਾ ਚੜ੍ਹਾ ਦਿੱਤਾ। ਉਸਦਾ ਗੁੱਸਾ ਇੰਨਾ ਵੱਧ ਗਿਆ ਕਿ ਉਸਨੇ ਆਪਣੇ ਗਾਰਡ ਦੀ ਰਾਈਫਲ ਤੋਂ ਕੇਰੀਓ ‘ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਹਸਪਤਾਲ ‘ਚ ਇਲਾਜ ਦੌਰਾਨ ਪੀੜਤ ਦੀ ਮੌਤ ਹੋ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।