ਚੰਡੀਗੜ੍ਹ: ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਲੰਧਰ ਕੈਂਟ ਤੋਂ ਕਾਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਨਸ਼ਿਆਂ ਨੂੰ ਲੈ ਕੇ ਰਾਘਵ ਚੱਡਾ ਤੇ ਸਵਾਲ ਖੜ੍ਹੇ ਕੀਤੇ ਹਨ। ਪਰਗਟ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਆਪ ਦੇ ਅੰਮ੍ਰਿਤਸਰ ਨੌਰਥ ਤੋਂ ਵਿਧਾਇਕ ਤੇ ਸਾਬਕਾ ਪੁਲਿਸ ਅਫ਼ਸਰ ਕੁਵੰਰ ਵਿਜੇ ਪ੍ਰਤਾਪ ਦਾਅਵਾ ਕਰ ਰਹੇ ਹਨ ਕਿ ਅੰਮ੍ਰਿਤਸਰ ਵਿੱਚ ਪੁਲਿਸ ਦੀ ਸ਼ਹਿ ‘ਤੇ ਨਸ਼ਾ ਵਿਕ ਰਿਹਾ ਹੈ.. ਕੁਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਇੱਕ ਐਸਪੀ ਅਤੇ ਡੀਐਸਪੀ ਵੀ ਨਸ਼ੇ ਦੇ ਕਾਰੋਬਾਰ ਵਿੱਚ ਮਿਲੇ ਹਨ। ਤੇ ਇਹ ਪੁਲਿਸ ਅਫ਼ਸਰ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਖਾਸਮ ਖਾਸ ਹਨ.. ਆਪ ਆਦਮੀ ਪਾਰਟੀ ਦੇ ਵਿਧਾਇਕ ਦੇ ਹੀ ਇਸ ਬਿਆਨ ‘ਤੇ ਪਰਗਟ ਸਿੰਘ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ।
ਐਕਸ ਪਲੇਟਫਾਰਮ ‘ਤੇ ਟਵੀਟ ਕਰਦੇ ਹੋਏ ਪਰਗਟ ਸਿੰਘ ਨੇ ਰਾਘਵ ਚੱਢਾ ਦੇ ਅਸਤੀਫੇ ਦੀ ਮੰਗੀ ਕੀਤੀ ਅਤੇ ਲਿਖਿਆ ਕਿ – ‘ਮੁੱਖ ਮੰਤਰੀ ਭਗਵੰਤ ਮਾਨ ਜੀ, ਤੁਹਾਡੀ ਪਾਰਟੀ ਦੇ ਵਿਧਾਇਕ ਕੁਵੰਰ ਵਿਜੇ ਪ੍ਰਤਾਪ ਦੱਸ ਰਹੇ ਹਨ, ਰਾਘਵ ਚੱਢਾ ਦੇ ਖਾਸਮ ਖ਼ਾਸ ਅਧਿਕਾਰੀ ਪੰਜਾਬ ਵਿੱਚ ਨਸ਼ਾ ਵੇਚ ਰਹੇ ਹਨ। ਤੁਹਾਨੂੰ ਤੁਰੰਤ ਰਾਘਵ ਚੱਢਾ ਤੋਂ ਰਾਜ ਸਭਾ ਦੀ ਮੈਂਬਰਸ਼ਿਪ ਵਾਪਿਸ ਲੈਣੀ ਚਾਹੀਦੀ ਹੈ ਅਤੇ ਇਸ ਸਭ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਵੀ ਕੁਵੰਰ ਵਿਜੈ ਪ੍ਰਤਾਪ ਰਾਘਵ ਚੱਢਾ ‘ਤੇ ਸਵਾਲ ਖੜ੍ਹੇ ਕਰ ਚੁੱਕੇ ਹਨ। ਆਪ ਵਿਧਾਇਕ ਨੇ ਕਿਹਾ ਸੀ ਕਿ ਜੇਕਰ ਅੱਜ ਕੇਜਰੀਵਾਲ ਜੇਲ੍ਹ ਵਿੱਚ ਬੰਦ ਹਨ ਤਾਂ ਉਹ ਰਾਘਵ ਚੱਢਾ ਦੀ ਬਦਲੌਤ ਹਨ.. ਕੇਜਰੀਵਾਲ ਨੂੰ ਗਲਤ ਸਲਾਹਾਂ ਦਿੰਦੇ ਰਹੇ… ਤੇ ਹੁਣ ਉਹ ਆਪ ਜਾ ਕੇ ਲੰਦਨ ਬੈਠੇ ਹੋਏ ਹਨ…’
ਮੁੱਖ ਮੰਤਰੀ @BhagwantMann ਜੀ, ਤੁਹਾਡੀ ਪਾਰਟੀ ਦੇ ਵਿਧਾਇਕ @Kvijaypratap ਦੱਸ ਰਹੇ ਹਨ, @raghav_chadha ਦੇ ਖਾਸਮ ਖ਼ਾਸ ਅਧਿਕਾਰੀ ਪੰਜਾਬ ਵਿੱਚ ਨਸ਼ਾ ਵੇਚ ਰਹੇ ਹਨ।
ਤੁਹਾਨੂੰ ਤੁਰੰਤ @raghav_chadha ਤੋਂ ਰਾਜ ਸਭਾ ਦੀ ਮੈਂਬਰਸ਼ਿਪ ਵਾਪਿਸ ਲੈਣੀ ਚਾਹੀਦੀ ਹੈ ਅਤੇ ਇਸ ਸਭ ਦੀ ਜਾਂਚ ਕਰਨੀ ਚਾਹੀਦੀ ਹੈ। pic.twitter.com/q7rebDLzyj
— Pargat Singh (@PargatSOfficial) April 17, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।