ਚੰਡੀਗੜ੍ਹ: ਹਸ਼ਿਆਰਪੁਰ ਲੋਕ ਸਭਾ ਸੀਟ ਤੋਂ ਟਿਕਟ ਨਾਂ ਮਿਲਣ ਤੋਂ ਬਾਅਦ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਭਾਜਪਾ ਤੋਂ ਵੱਖ ਹੋ ਸਕਦੇ ਹਨ। ਸਾਂਪਲਾ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ ‘ਤੇ ਇੱਕ ਪੋਸਟ ਰਾਹੀਂ ਭਾਜਪਾ ਤੋਂ ਵੱਖ ਹੋਣ ਦਾ ਸੰਕੇਤ ਦਿੱਤਾ ਹੈ।
ਸਾਂਪਲਾ ਨੇ ਲਿਖਿਆ ਕਿ ਪ੍ਰਮਾਤਮਾ ਇੱਕ ਰਸਤਾ ਬੰਦ ਕਰਦਾ ਹੈ ਅਤੇ ਕਈ ਰਸਤੇ ਖੋਲ੍ਹਦਾ ਹੈ, ਪ੍ਰਮਾਤਮਾ ਨੇ ਮੇਰੇ ਲਈ ਵੀ ਇੱਕ ਰਸਤਾ ਜ਼ਰੂਰ ਤੈਅ ਕੀਤਾ ਹੋਵੇਗਾ। ਮੇਰਾ ਸਾਥ ਦੇਣ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਨਾਮ ਨਾਲੋਂ ਮੋਦੀ ਪਰਿਵਾਰ ਸ਼ਬਦ ਨੂੰ ਹਟਾ ਕੇ ਬਿਨਾਂ ਕੁਝ ਕਹੇ ਬਹੁਤ ਕੁਝ ਕਹਿ ਦਿੱਤਾ ਹੈ।
ਇਸ ਦੌਰਾਨ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਚਰਚਾ ਵੀ ਜ਼ੋਰਾਂ ’ਤੇ ਹੈ, ਹਾਲਾਂਕਿ ਸਾਂਪਲਾ ਜਾਂ ਉਨ੍ਹਾਂ ਦੇ ਸਾਥੀ ਫਿਲਹਾਲ ਇਸ ਬਾਰੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ। ਸੂਤਰਾਂ ਅਨੁਸਾਰ ਜੇਕਰ ਸਾਂਪਲਾ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਜਾ ਸਕਦਾ ਹੈ।
एक रास्ता बंद होता है भगवान और कई रास्ते खोल देता है। मेरे लिए भी भगवान ने कोई रास्ता ज़रूर निर्धारित किया होगा ।मेरा साथ देने वाले सभी साथियों का बहुत- बहुत धन्यवाद ।
— Vijay Sampla (@thevijaysampla) April 16, 2024
ਇਸ ਤੋਂ ਬਾਅਦ ਇੱਕ ਹੋਰ ਪੋਸਟ ‘ਚ ਉਹਨਾਂ ਨੇ ਲਿਖਿਆ, ‘ਹਮਨੇ ਤੋ ਅਪਨਾ ਖੂਨ ਪਸੀਨਾ ਬਹਾ ਦੀਆ। ਅਬ ਬਾਰਿਸ਼ੇਂ ਲਿਖੇਂਗੀ ਮੁਕੱਦਰ ਜ਼ਮੀਨ ਕਾ।’
हमनें तो अपना खून पसीना बहा दिया।
अब बारिशें लिखेंगी मुक्कदर जमीन का। pic.twitter.com/NsFcrotPIP
— Vijay Sampla (@thevijaysampla) April 16, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।