ਨਿਊਜ਼ ਡੈਸਕ: ਪਾਕਿਸਤਾਨੀ ਫੌਜ ਨੇ ਪੰਜਾਬ ਸੂਬੇ ਦੀ ਪੁਲਿਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ ਅਤੇ ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇੰਨਾ ਹੀ ਨਹੀਂ ਪੁਲਿਸ ਅਤੇ ਲੋਕ ਸਵਾਲ ਚੁੱਕ ਰਹੇ ਹਨ ਕਿ ਕੀ ਫੌਜ ਕਿਸੇ ਨਿਯਮ ਤੋਂ ਪਰੇ ਹੈ ਅਤੇ ਇਹ ਕਿਸੇ ਦੀ ਵੀ ਕੁੱਟਮਾਰ ਕਰ ਸਕਦੀ ਹੈ।
ਦਰਅਸਲ ਇਹ ਪੂਰਾ ਮਾਮਲਾ ਪੰਜਾਬ ਸੂਬੇ ਦੇ ਬਹਾਵਲਪੁਰ ਸ਼ਹਿਰ ਦਾ ਹੈ। ਇੱਥੇ ਦੋ ਭਰਾਵਾਂ, ਇੱਕ ਫੌਜੀ ਅਧਿਕਾਰੀ ‘ਤੇ ਗੈਂਗਸਟਰ ਹੋਣ ਅਤੇ ਉਨ੍ਹਾਂ ਦੇ ਘਰ ਵਿੱਚ ਹਥਿਆਰਾਂ ਦਾ ਭੰਡਾਰ ਰੱਖਣ ਦਾ ਦੋਸ਼ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਦੇ ਘਰ ਛਾਪਾ ਮਾਰ ਕੇ ਹਥਿਆਰ ਬਰਾਮਦ ਕੀਤੇ ਸਨ। ਇਸ ਨਾਲ ਪਾਕਿਸਤਾਨ ਦੀ ਫੌਜ ਗੁੱਸੇ ‘ਚ ਆ ਗਈ ਅਤੇ ਲਗਭਘ 20 ਫੌਜੀਆਂ ਨੇ ਪੁਲਿਸ ਸਟੇਸ਼ਨ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਉਥੇ ਰੱਖੇ ਸਾਰੇ ਸਾਮਾਨ ਦੀ ਭੰਨਤੋੜ ਕੀਤੀ ਅਤੇ ਪੁਲਿਸ ਵਾਲਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਟਮਾਰ ਤੋਂ ਕਾਰਨ ਪੁਲਿਸ ਵਾਲੇ ਜ਼ਖਮੀ ਹੋਏ ਅਤੇ ਛੱਡਣ ਦੀ ਭੀਖ ਮੰਗਦੇ ਦੇਖੇ ਗਏ। ਕੁਝ ਪੁਲਿਸ ਮੁਲਾਜ਼ਮ ਡਰਦੇ ਮਾਰੇ ਥਾਣੇ ਤੋਂ ਬਾਹਰ ਭੱਜ ਗਏ। ਇਕ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਨਈਮ ਨਾਂ ਦਾ ਸਬ-ਇੰਸਪੈਕਟਰ ਪਾਕਿਸਤਾਨੀ ਫੌਜ ਦੇ ਜਵਾਨਾਂ ਤੋਂ ਆਪਣੀ ਜਾਨ ਦੀ ਭੀਖ ਮੰਗ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਅੱਲ੍ਹਾ ਦੇ ਨਾਂ ‘ਤੇ ਮੈਨੂੰ ਛੱਡ ਦਿਓ।
ਇਸ ਘਟਨਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਵਕਾਸ ਨਾਮ ਦੇ ਇੱਕ ਪੱਤਰਕਾਰ ਨੇ ਵੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਆਪਣਾ ਦਰਦ ਬਿਆਨ ਕਰਦਾ ਹੈ ਅਤੇ ਥਾਣੇ ਦੀ ਹਾਲਤ ਨੂੰ ਦਰਸਾਉਂਦਾ ਹੈ। ਪੁਲਿਸ ਵਾਲਾ ਕਹਿੰਦਾ, ‘ਦਿਲ ਕਰਦਾ ਹੈ ਡੁੱਬ ਕੇ ਮਰ ਜਾਵਾਂ ‘ ਸਾਡੀ ਹਾਲਤ ਇਹ ਹੈ ਕਿ ਇੱਕ ਫੌਜੀ ਦੇ ਦੋ ਭਰਾ ਹਨ ਜੋ ਲੁਟੇਰੇ ਹਨ। ਪੁਲਿਸ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਫੌਜ ਦੇ ਜਵਾਨ ਹਥਿਆਰਾਂ ਨਾਲ ਲੈਸ ਆਏ ਅਤੇ ਸਾਡੇ ਅਫਸਰਾਂ ਨੂੰ ਮੁਲਜ਼ਮਾਂ ਦੇ ਸਾਹਮਣੇ ਲੈ ਗਏ ਅਤੇ ਉਹਨਾਂ ਦੀ ਕੁੱਟਮਾਰ ਕੀਤੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।