ਨਿਊਜ਼ ਡੈਸਕ: ਪਾਕਿਸਤਾਨ ‘ਚ ਨੇਤਾਵਾਂ ਤੋਂ ਇਲਾਵਾ ਹੁਣ ਜੱਜਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਈ ਕੋਰਟ ਦੇ ਕਈ ਜੱਜਾਂ ਨੂੰ ਇੱਕ ਤੋਂ ਬਾਅਦ ਇੱਕ ਧਮਕੀ ਭਰੇ ਪੱਤਰ ਮਿਲ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਖੱਤ ਪਾਊਡਰ ਨਾਲ ਭਰੇ ਹੋਏ ਹਨ।
ਸ਼ੁੱਕਰਵਾਰ ਨੂੰ ਲਾਹੌਰ ਹਾਈ ਕੋਰਟ (LHC) ਦੇ ਜੱਜ ਅਲੀ ਬਕਰ ਨਜਫੀ ਨੂੰ ਵੀ ਅਹਿਹਾ ਹੀ ਪਾਊਡਰ ਵਾਲਾ “ਸ਼ੱਕੀ” ਪੱਤਰ ਮਿਲਿਆ ਸੀ। ਹੁਣ ਤੱਕ ਲਾਹੌਰ ਹਾਈ ਕੋਰਟ ਦੇ ਘੱਟੋ-ਘੱਟ ਚਾਰ ਜੱਜਾਂ ਨੂੰ ਇਸ ਤਰ੍ਹਾਂ ਦੀਆਂ ਪਾਊਡਰ ਭਰੀਆਂ ਚਿੱਠੀਆਂ ਮਿਲ ਚੁੱਕੀਆਂ ਹਨ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਹ ਖੁਲਾਸਾ ਹੋਇਆ ਸੀ ਕਿ ਇਸਲਾਮਾਬਾਦ ਹਾਈ ਕੋਰਟ (ਆਈਐਚਸੀ) ਦੇ ਸਾਰੇ ਅੱਠ ਜੱਜਾਂ ਨੂੰ ਚਿੱਟੇ ਲਿਫ਼ਾਫ਼ਿਆਂ ਵਿੱਚ ਚਿੱਠੀਆਂ ਭੇਜੀਆਂ ਗਈਆਂ ਸਨ, ਜਿਨ੍ਹਾਂ ਨੂੰ ਸੈਲੋ ਟੇਪ ਨਾਲ ਸੀਲ ਕੀਤਾ ਗਿਆ ਸੀ। ਲਿਫਾਫਿਆਂ ‘ਤੇ ਜੱਜਾਂ ਦੇ ਨਾਮ ਅਤੇ IHC ਦਾ ਪਤਾ ਲਿਖਿਆ ਹੋਇਆ ਸੀ। ਸੂਤਰਾਂ ਨੇ ਕਿਹਾ ਕਿ ਚਿੱਠੀਆਂ ‘ਚ ਧਮਕੀ ਭਰੀ ਬਿਆਨਬਾਜ਼ੀ ਹੈ ਅਤੇ ਜੱਜਾਂ ‘ਤੇ ਪਾਕਿਸਤਾਨ ਦੇ ਲੋਕਾਂ ਦੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਲਗਾਇਆ ਗਿਆ ਹੈ।
ਜਦੋਂ ਦੋ ਜੱਜਾਂ ਦੇ ਅਮਲੇ ਨੇ ਲਿਫ਼ਾਫ਼ੇ ਖੋਲ੍ਹੇ ਤਾਂ ਅੰਦਰੋਂ ਸ਼ੱਕੀ ਪਾਊਡਰ ਮਿਲਿਆ। ਇਸ ਮਾਮਲੇ ਦੀ ਸੂਚਨਾ ਇਸਲਾਮਾਬਾਦ ਹਾਈ ਕੋਰਟ ਦੇ ਰਜਿਸਟਰਾਰ ਨੂੰ ਦਿੱਤੀ ਗਈ, ਜਿਨ੍ਹਾਂ ਨੇ ਹਾਈ ਕੋਰਟ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਬੁਲਾਇਆ। ਇਸ ਤੋਂ ਬਾਅਦ ਪਾਕਿਸਤਾਨ ਪੀਨਲ ਕੋਡ (ਪੀਪੀਸੀ) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਜਿਸ ਨੇ ਵੀ ਇਹ ਚਿੱਠੀਆਂ ਭੇਜੀਆਂ ਹਨ, ਉਸ ਨੇ ਆਪਣਾ ਅਧੂਰਾ ਪਤਾ ਲਿਖਿਆ ਹੈ। ਚਿੱਠੀ ‘ਚ ਤਹਿਰੀਕ-ਏ-ਨਮੂਸ ਪਾਕਿਸਤਾਨ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਨਿਆਂ ਪ੍ਰਣਾਲੀ ਦੀ ਆਲੋਚਨਾ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਧਮਕੀ ਪੱਤਰ ਵਿੱਚ ਇੱਕ ਖਾਸ ਫੋਟੋ ਅਤੇ ਅੰਗਰੇਜ਼ੀ ਸ਼ਬਦ “ਬੇਸਿਲਸ ਐਂਥੀਸਿਸ” ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।