ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇਰ ਰਾਤ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕਰ ਕੇ ਸਰਕਾਰ ’ਤੇ ਦੋਸ਼ ਲਾਏ ਹਨ ਹੈ ਕਿ ਉਨ੍ਹਾਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਉਹਨਾਂ ਨੂੰ ਆਪਣੇ ਨਵਜੰਮੇ ਬੱਚੇ ਦੇ ਕਾਨੂੰਨੀ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਹੈ ਤੇ ਉਹਨਾ ਤੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਵੀ ਕੀਤੇ ਜਾ ਰਹੇ ਹਨ।
ਬਲਕੌਰ ਸਿੰਘ ਸਿੱਧੂ ਕਿਹਾ ਕਿ ਘੱਟੋ ਘੱਟ ਇਲਾਜ ਤਾਂ ਪੂਰਾ ਹੋਣ ਲੈਣ ਦਿਓ। ਉਨ੍ਹਾਂ ਕਿਹਾ ਕਿ ਉਹ ਇੱਥੋਂ ਦੇ ਹੀ ਰਹਿਣ ਵਾਲੇ ਹਨ, ਕਿਤੇ ਨਹੀਂ ਜਾਣਗੇ। ਜਿੱਥੇ ਵੀ ਤਲਬ ਕਰੋਗੇ, ਪਹੁੰਚ ਜਾਵਾਂਗਾ। ਉਨ੍ਹਾਂ ਕਿਹਾ ਕਿ ਤੁਸੀਂ ਗੱਲ ਕਰ ਕੇ ਪਿੱਛੇ ਹਟ ਜਾਂਦੇ ਹੋ ਅਤੇ ਯੂ ਟਰਨ ਲੈ ਲੈਂਦੇ ਹੋ। ਤੁਹਾਡੇ ਸਲਾਹਕਾਰ ਤੁਹਾਨੂੰ ਅਜਿਹੀ ਸਲਾਹ ਦਿੰਦੇ ਹਨ ਕਿ ਤੁਹਾਡੇ ਤੋਂ ਰੁਕਿਆ ਨਹੀਂ ਜਾਂਦਾ।
ਉਨ੍ਹਾਂ ਅੱਗੇ ਸਖਤ ਸ਼ਬਦਾਂ ‘ਚ ਕਿਹਾ ਕਿ ਜੇ ਤੁਸੀਂ ਮੇਰੇ ’ਤੇ ਹੱਥ ਪਾਉਣਾ ਹੈ ਤਾਂ ਚੰਗੀ ਤਰ੍ਹਾਂ ਪਾਇਓ, ਮੈਂ ਯੂ ਟਰਨ ਲੈਣ ਵਾਲਾ ਨਹੀਂ ਹਾਂ। ਆਪਣੀ ਜਾਨ ਦੇ ਦਿਆਂਗਾ, ਪਰ ਪਿੱਛੇ ਨਹੀਂ ਹਟਾਂਗਾ। ਮੈਂ ਸਾਬਕਾ ਫੌਜੀ ਹਾਂ ਤੇਕਿ ਮੈਂ ਕਾਨੂੰਨ ਦਾ ਹਰ ਜਗ੍ਹਾ ਸਨਮਾਨ ਕਰਦਾ ਹਾਂ। ਮੇਰੇ ਪੁੱਤਰ ਨੇ ਵੀ 28 ਸਾਲ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਜ਼ਿੰਦਗੀ ਕੱਟੀ ਸੀ ਜੇ ਤੁਹਾਨੂੰ ਵਿਸ਼ਵਾਸ ਨਹੀਂ ਤਾਂ ਪਹਿਲਾਂ ਮੇਰੇ ’ਤੇ ਕੇਸ ਦਾਇਰ ਕਰੋ ਅਤੇ ਅੰਦਰ ਕਰ ਦਿਓ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।