ਬਰਨਾਲਾ : ਪੰਜਾਬ ਦੇ ਬਰਨਾਲਾ ‘ਚ ਵੱਡਾ ਐਨਕਾਊਂਟਰ ਹੋਇਆ ਹੈ। ਇਥੇ ਐਨਕਾਊਂਟਰ ਵਿਚ ਗੈਂਗਸਟਰ ਕਾਲਾ ਧਨੌਲਾ ਦੀ ਮੌਤ ਹੋ ਗਈ। ਇਹ ਮੁਕਾਬਲਾ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਵੱਲੋਂ ਕੀਤਾ ਗਿਆ ਸੀ। ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਇੱਕ ਬਦਨਾਮ ਹਿਸਟਰੀਸ਼ੀਟਰ ਸੀ, ਜੋ ਇੱਕ ਕਾਂਗਰਸੀ ਆਗੂ ‘ਤੇ ਹਮਲੇ ਤੋਂ ਇਲਾਵਾ ਇਸ ਗੈਂਗਸਟਰ ‘ਤੇ 60 ਤੋਂ ਵੱਧ ਮਾਮਲੇ ਦਰਜ ਸਨ।
ਪੰਜਾਬ ਪੁਲਿਸ ਦੀ ਗੈਂਗਸਟਰ ਟਾਸਕ ਫੋਰਸ ਨੇ ਉਸ ਵੇਲੇ ਉਸ ਦਾ ਸਾਹਮਣਾ ਕੀਤਾ ਜਦੋਂ ਉਹ ਬਰਨਾਲਾ ਤੋਂ ਸੰਗਰੂਰ ਵੱਲ ਜਾ ਰਿਹਾ ਸੀ। ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ। ਕਾਲਾ ਧਨੌਲਾ ਏ-ਕੈਟਾਗਰੀ ਦਾ ਗੈਂਗਸਟਰ ਸੀ। ਗੈਂਗਸਟਰ ਦਾ ਪੂਰਾ ਨਾਂ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੌਲਾ ਹੈ।
ਦੱਸ ਦੇਈਏ ਕਿ ਏਜੀਟੀਐਫ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਕਾਲਾ ਧਨੌਲਾ ਇਸ ਇਲਾਕੇ ਦੇ ਵਿਚ ਹੈ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ। ਇਸ ’ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਜਾਲ ਵਿਛਾ ਕੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਟੀਮ ਨੇ ਜਦੋਂ ਗੈਂਗਸਟਰ ਨੂੰ ਦੇਖਿਆ ਤਾਂ ਉਸ ਨੂੰ ਰੁਕਣ ਲਈ ਕਿਹਾ। ਪਰ ਧਨੌਲਾ ਨੇ ਸਾਹਮਣੇ ਤੋਂ ਗੋਲੀ ਚਲਾਈ। ਇਸ ਤੋਂ ਬਾਅਦ ਟੀਮ ਨੇ ਜਵਾਬੀ ਕਾਰਵਾਈ ਕੀਤੀ। ਇਸ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਮੁਲਜ਼ਮਾਂ ਦਾ ਹਥਿਆਰ ਬਰਾਮਦ ਕਰ ਲਿਆ ਹੈ। ਸਾਰੀ ਘਟਨਾ ਬਾਰੇ ਜ਼ਿਲ੍ਹਾ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।