ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਦੇ ਮਾਂ ਬਗਲਾਮੁਖੀ ਧਾਮ ਨਤਮਸਤਕ ਹੋਏ। ਮੁੱਖ ਮੰਤਰੀ ਨੇ ਬਗਲਾਮੁਖੀ ਧਾਮ ਵਿਖੇ ਚੱਲ ਰਹੇ ਅਖੰਡ ਹਵਨ ਵਿੱਚ ਆਹੁਤੀ ਦੇ ਕੇ ਮਾਂ ਬਗਲਾਮੁਖੀ ਦਾ ਆਸ਼ੀਰਵਾਦ ਲਿਆ।
ਦੱਸ ਦਈਏ ਕਿ ਬਗਲਾਮੁਖੀ ਧਾਮ ਵਿੱਚ 216 ਘੰਟੇ ਦਾ ਮਹਾਯੱਗ ਆਯੋਜਿਤ ਕੀਤਾ ਜਾ ਰਿਹਾ ਹੈ। ਮੁੱਖ ਸੇਵਾਦਾਰ ਪ੍ਰਵੀਨ ਚੌਧਰੀ ਨੇ ਦੱਸਿਆ ਕਿ ਅੱਜ ਸ਼ਾਮ 6 ਵਜੇ ਪੂਜਾ ਅਰਚਨਾ ਕੀਤੀ ਜਾਵੇਗੀ। ਅੱਜ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਸੁੱਖ ਸ਼ਾਂਤੀ ਲਈ ਇਸ ਅਖੰਡ ਯੱਗ ਵਿੱਚ ਆਹੁਤੀ ਦਿੱਤੀ।
ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਯੱਗ ਵਿੱਚ ਦੁਸ਼ਟ ਸ਼ਕਤੀਆਂ ਦਾ ਨਾਸ਼ ਹੋਇਆ ਹੈ। ਸਾਡਾ ਦੇਸ਼ ਧਰਮ ਦਾ ਦੇਸ਼ ਹੈ। ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਅੱਜ ਮੈਨੂੰ ਮਾਂ ਬਗਲਾਮੁਖੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਅੱਜ ਮਾਂ ਬਗਲਾਮੁਖੀ ਧਾਮ, ਲੁਧਿਆਣਾ ਵਿਖੇ ਹੋ ਰਹੇ ‘ਅਖੰਡ ਮਹਾਯੱਗ’ ਦੌਰਾਨ ਨਤਮਸਤਕ ਹੋਏ…ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋ ਕੇ ਹਮੇਸ਼ਾ ਹੀ ਅਨੰਦ ਮਿਲਦਾ ਹੈ… pic.twitter.com/SP74yNrp2x
— Bhagwant Mann (@BhagwantMann) February 17, 2024
ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮੁਖੀ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਸਮੱਸਿਆਵਾਂ ਨੂੰ ਸਮੇਂ-ਸਮੇਂ ‘ਤੇ ਸੁਣਾਂ। ਸਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਪੰਜਾਬ ਉਦੋਂ ਹੀ ਤਰੱਕੀ ਕਰੇਗਾ ਜਦੋਂ ਸਾਡਾ ਸਮਾਜ ਤਰੱਕੀ ਕਰੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।