‘ਪੰਜਾਬ ਸਰਕਾਰ, ਤੁਹਾਡੇ ਦੁਆਰ’: ਲੋਕਾਂ ਦੇ ਘਰਾਂ ਤੱਕ ਪੁੱਜਦੀਆਂ ਹੋਈਆਂ ਸਰਕਾਰੀ ਸੇਵਾਵਾਂ

Global Team
3 Min Read

ਚੰਡੀਗੜ੍ਹ: ‘ਪੰਜਾਬ ਸਰਕਾਰ, ਤੁਹਾਡੇ ਦੁਆਰ’ ਮੁਹਿੰਮ ਤਹਿਤ ਲੋਕਾਂ ਨੂੰ ਉਨਾਂ ਦੇ ਘਰਾਂ ਤੱਕ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਦਫਤਰਾਂ ਵਿੱਚ ਜਾਣ ਦੀ ਲੋੜ ਨਾ ਪਵੇ। ਇਸ ਮੁਹਿੰਮ ਤਹਿਤ ਪੰਜਾਬੀਆਂ ਨੂੰ ਘਰ ਬੈਠੇ ਹੀ 45 ਤਰ੍ਹਾਂ ਦੀਆਂ ਸੁਵਿਧਾਵਾਂ ਘਰ ਬੈਠੇ ਹੀ ਮਿਲਣਗੀਆਂ। ਸਰਕਾਰ ਤੁਹਾਡੇ ਦੁਆਰ ਸਕੀਮ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ ਦਸੰਬਰ ਮਹੀਨੇ ਲੁਧਿਆਣਾ ਵਿੱਚ ਕੀਤਾ ਸੀ। ਜਿਸ ਨੂੰ ਅੱਜ ਹਰੀ ਝੰਡੀ ਮਿਲ ਗਈ ਹੈ।

‘ਪੰਜਾਬ ਸਰਕਾਰ ਤੁਹਾਡੇ ਦੁਆਰ’ ਤਹਿਤ ਦਿੱਤੀਆਂ ਜਾ ਰਹੀਆਂ ਵੱਖ-ਵਖ ਸੇਵਾਵਾਂ ਜਿਵੇਂ ਜਨਮ ਸਰਟੀਫਿਕੇਟ/ਗ਼ੈਰ-ਉਪਲੱਬਧਤਾ ਸਰਟੀਫਿਕੇਟ, 2. ਆਮਦਨ ਸਰਟੀਫਿਕੇਟ, 3. ਹਲਫ਼ੀਆ ਬਿਆਨ ਦੀ ਤਸਦੀਕ, 4. ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫ਼ਾ, 5. ਪੰਜਾਬ ਨਿਵਾਸ ਸਰਟੀਫਿਕੇਟ, 6. ਜਾਤੀ ਸਰਟੀਫਿਕੇਟ ਐਸ. ਸੀ, 7. ਉਸਾਰੀ ਮਜ਼ਦੂਰ ਦੀ ਰਜਿਸਟਰੇਸ਼ਨ, 8. ਬੁਢਾਪਾ ਪੈਨਸ਼ਨ ਸਕੀਮ, 9. ਬਿਜਲੀ ਬਿੱਲ ਦਾ ਭੁਗਤਾਨ, 10. ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਨ, 11. ਮਾਲ ਰਿਕਾਰਡ ਦੀ ਜਾਂਚ, 12. ਮੌਤ ਸਰਟੀਫਿਕੇਟ ਦੀਆਂ ਕਾਪੀਆਂ, 13. ਕੰਪਲਸਰੀ ਮੈਰਿਜ ਐਕਟ ਅਧੀਨ ਵਿਆਹ ਦੀ ਰਜਿਸਟਰੇਸ਼ਨ, 14. ਉਸਾਰੀ ਕਾਮਿਆਂ ਦੀ ਰਜਿਸਟਰੇਸ਼ਨ ਦਾ ਨਵੀਨੀਕਰਨ, 15. ਪਹਿਲਾਂ ਰਜਿਸਟਰਡ/ਗ਼ੈਰ-ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ, 16. ਜਨਮ ਸਰਟੀਫਿਕੇਟ ਵਿੱਚ ਦਰੁਸਤੀ, 17. ਮੌਤ ਸਰਟੀਫਿਕੇਟ /ਗ਼ੈਰ-ਉਪਲਬਧਤਾ ਸਰਟੀਫਿਕੇਟ, 18 ਪੇਂਡੂ ਇਲਾਕਾ ਸਰਟੀਫਿਕੇਟ, 19 ਜਨਮ ਸਰਟੀਫਿਕੇਟ ਦੀਆਂ ਕਾਪੀਆਂ, 20 ਜਨਰਲ ਜਾਤੀ ਸਰਟੀਫਿਕੇਟ, 21 ਵਿਧਵਾ ਜਾਂ ਬੇਸਹਾਰਾ ਪੈਨਸ਼ਨ ਸਕੀਮ , 22 ਭਾਰ-ਰਹਿਤ ਸਰਟੀਫਿਕੇਟ ,23. ਮੌਰਗੇਜ ਦੀ ਐਟਰੀ, 24. ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ) ਸਰਟੀਫਿਕੇਟ, 25. ਪੱਛੜੀ ਜਾਤੀ (ਬੀ.ਸੀ) ਸਰਟੀਫਿਕੇਟ, 26. ਦਿਵਿਆਂਗ ਵਿਅਕਤੀ ਪੈਨਸ਼ਨ ਸਕੀਮ, 27. ਜਨਮ ਦੀ ਲੇਟ ਰਜਿਸਟਰੇਸ਼ਨ, 28. ਫ਼ਰਦ ਕਢਵਾਉਣਾ, 29. ਆਮਦਨ ਅਤੇ ਜਾਇਦਾਦ ਸਰਟੀਫਿਕੇਟ, 30. ਦਿਵਿਆਂਗ ਸਰਟੀਫਿਕੇਟ/ਯੂ.ਡੀ.ਆਈ.ਡੀ. ਕਾਰਡ, 31.ਦਸਤਾਵੇਜ਼ ਦੀ ਕਾਉਂਟਰ ਸਾਇਨਿੰਗ, 32.ਮੁਆਵਜ਼ਾ ਬਾਂਡ, 33. ਆਸ਼ਰਿਤ ਬੱਚਿਆਂ ਦੀ ਪੈਨਸ਼ਨ ਸਕੀਮ, 34.ਆਨੰਦ ਮੈਰਿਜ ਐਕਟ ਅਧੀਨ ਮੈਰਿਜ ਰਜਿਸਟਰੇਸ਼ਨ, 35.ਬਾਰਡਰ ਏਰੀਆ ਸਰਟੀਫਿਕੇਟ,36. ਪੱਛੜਿਆ ਇਲਾਕਾ ਸਰਟੀਫਿਕੇਟ, 37. ਜ਼ਮੀਨ ਦੀ ਹੱਦਬੰਦੀ, 38. ਐਨ.ਆਰ.ਆਈ. ਦੇ ਦਸਤਾਵੇਜ਼ਾਂ ਦੀ ਕਾਊਂਟਰ ਸਾਇਨਿੰਗ,39. ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਕਾਊਂਟਰ ਸਾਇਨਿੰਗ,40. ਮੌਤ ਦੀ ਲੇਟ ਰਜਿਸਟਰੇਸ਼ਨ, 41. ਕੰਢੀ ਏਰੀਆ ਸਰਟੀਫਿਕੇਟ 42.ਮੌਤ ਸਰਟੀਫਿਕੇਟ ਵਿੱਚ ਦਰੁਸਤੀ,43. ਅਸ਼ੀਰਵਾਦ ਸਕੀਮ ਅਤੇ 44. ਬੈਕਿੰਗ ਕੌਰਸਪੌਂਡੈਂਟ – ਮੁਦਰਾ ਸਕੀਮ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment