ਚੰਡੀਗੜ੍ਹ : ਚੰਡੀਗੜ੍ਹ ਮੇਅਰ ਚੋਣਾ ‘ਚ ਭਾਜਪਾ ਦੀ ਜਿੱਤ ‘ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਵਲੋਂ ਸਵਾਲ ਚੁੱਕੇ ਜਾ ਰਹੇ ਹਨ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਵੱਡੀਆਂ ਗੱਲਾਂ ਕਹੀਆਂ ਹਨ। ਰਾਘਵ ਚੱਢਾ ਨੇ ਕਿਹਾ ਉਹਨ੍ਹਾਂ ਆਪਣੀ ਹੀ ਪਾਰਟੀ ਦੇ ਘੱਟ ਗਿਣਤੀ ਵਿੰਗ ਦੇ ਸੈਕਟਰੀ ਨੂੰ ਚੋਣ ਅਫ਼ਸਰ ਬਣਾਇਆ। -ਚੋਣਾਂ ‘ਚ ਜਦੋਂ ਵੋਟਿੰਗ ਖ਼ਤਮ ਹੋਈ ਤਾਂ ਗਿਣਤੀ ਦੌਰਾਨ ਚੋਣ ਅਫ਼ਸਰ ਨੇ ਕਿਸੇ ਨੂੰ ਵੀ ਅੱਗੇ ਨਹੀਂ ਆਉਣ ਦਿੱਤਾ, ਪਹਿਲੀ ਵਾਰ -ਹੋਇਆ ਕਿ ਇਲੈਕਸ਼ਨ ਏਜੰਟ ਨੂੰ ਗਿਣਤੀ ਦੌਰਾਨ ਨਜਦੀਕ ਨਹੀਂ ਆਉਣ ਦਿੱਤਾ।
ਉਹਨਾਂ ਕਿਹਾ ਕਿ ਚੋਣ ਅਫ਼ਸਰ ਨੇ ਆਪਣੇ ਪੈਨ ਨਾਲ ਬੈਲਟ ਪੇਪਰ ‘ਤੇ ਇੰਕ ਲਗਾ ਕੇ ਸਾਰੇ ਬੈਲਟ ਪੇਪਰ ਨੂੰ ਖਰਾਬ ਕੀਤਾ ਫਿਰ ਸਾਡੀਆ ਵੋਟਾਂ ਰੱਦ ਕੀਤੀਆ। ਚੰਡੀਗੜ੍ਹ ਮੇਅਰ ਚੋਣ ਦੇ ਇਤਿਹਾਸ ‘ਚ ਪਹਿਲੀ ਵਾਰ 36 ਵੋਟਾਂ ‘ਚੋਂ 8 ਵੋਟਾਂ ਰੱਦ ਕੀਤੀਆਂ ਗਈਆਂ। ਇੰਡੀਆ ਗਠਜੋੜ ਨੂੰ 20 ਵੋਟਾਂ ਪੈਣੀਆਂ ਸਨ, ਤੇ ਸਾਡੀਆਂ 8 ਵੋਟਾਂ ਰੱਦ ਕਰ ਦਿੱਤੀਆਂ ਗਈਆਂ ਤੇ ਭਾਜਪਾ ਦੀ ਇੱਕ ਵੀ ਵੋਟ ਰੱਦ ਨਹੀਂ ਕੀਤੀ ਗਈ।
ਚੱਢਾ ਨੇ ਕਿਹਾ ਜਿਵੇਂ ਹੀ ਭਾਜਪਾ ਦੇ ਉਮੀਦਵਾਰ ਨੂੰ ਮੇਅਰ ਐਲਾਨਿਆ ਗਿਆ, ਉਸ ਤੋਂ ਬਾਅਦ ਜਿੰਨੇ ਵੀ ਬੈਲਟ ਪੇਪਰ ਸੀ, ਉਨ੍ਹਾਂ ਨੂੰ ਜਲਦੀ ਹੀ ਹਟਾ ਕੇ ਇਕ ਕਮਰੇ ‘ਚ ਲਾਕ ਕਰ ਦਿੱਤਾ ਗਿਆ ਅਤੇ ਪਤਾ ਨਹੀਂ ਇਨ੍ਹਾਂ ਲੋਕਾਂ ਨੇ ਬੈਲਟ ਪੇਪਰਾਂ ਦਾ ਕੀ ਕੀਤਾ ਅਤੇ ਕਿਸੇ ਵੀ ਪਾਰਟੀ ਦੇ ਕੌਂਸਲਰ ਨੂੰ ਇਹ ਬੈਲਟ ਪੇਪਰ ਨਹੀਂ ਦਿਖਾਏ ਗਏ। ਚੋਣ ਅਫ਼ਸਰ ਖਿਲਾਫ਼ ਕ੍ਰਿਮੀਨਲ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਉਹਨਾਂ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ। ਅਜਿਹੇ ਅਫ਼ਸਰਾਂ ਦੀ ਥਾਂ ਜੇਲ੍ਹ ਵਿੱਚ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।