ਟੋਰਾਂਟੋ : ਟੋਰਾਂਟੋ ਦੇ ਇੱਕ ਹਾਈ ਸਕੂਲ ਵਿਚ ਸ਼ੁੱਕਰਵਾਰ ਨੂੰ ਛੁਰੇਬਾਜ਼ੀ ਦੀ ਘਟਨਾ ਵਾਪਰੀ।ਜਿਸ ਤੋਂ ਬਾਅਦ ਸਕੂਲ ਨੂੰ ਤੁਰੰਤ ਬੰਦ ਕਰ ਦਿਤਾ ਗਿਆ।
ਟੋਰਾਂਟੋ ਪੁਲਿਸ ਨੇ X ‘ਤੇ ਪਾਈ ਇੱਕ ਪੋਸਟ ਵਿਚ ਦੱਸਿਆ ਕਿ ਪੁਲਿਸ ਨੂੰ ਸਵੇਰੇ ਕਰੀਬ 11.46 ਵਜੇ, ਟੋਰਾਂਟੋ ਦੇ ਜੰਕਸ਼ਨ ਇਲਾਕੇ ਵਿਚ ਪੈਂਦੇ ਹੰਬਰਸਾਈਡ ਕੌਲੀਜੇਟ ਇੰਸਟੀਟਿਊਟ ਵਿੱਖੇ ਲੜਾਈ ਹੋਣ ਦੀ ਸੂਚਨਾ ਮਿਲੀ ਸੀ।
ਪੁਲਿਸ ਨੇ ਦਸਿਆ ਕਿ ਇਸ ਘਟਨਾ ‘ਚ ਇਕ ਮੁੰਡੇ ਨੂੰ ਚਾਕੂ ਮਾਰਿਆ ਗਿਆ। ਜਿਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਦਾ ਸ਼ੱਕੀ, ਜੋ ਕਿ 16 ਸਾਲ ਦਾ ਇੱਕ ਲੜਕਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਇਸ ਮਾਮਲੇ ਦੇ ਕਿਸੇ ਵੀ ਗਵਾਹ ਜਾਂ ਕਿਸੇ ਵਿਦਿਆਰਥੀ ਜਿਸ ਕੋਲ ਝਗੜੇ ਦੀ ਵੀਡੀਓ ਹੈ, ਨੂੰ ਪੁਲਿਸ ਨਾਲ ਗੱਲ ਕਰਨ ਲਈ ਆਖ ਰਹੀ ਹੈ।
ਫਿਲਹਾਲ ਵਾਪਰੀ ਛੁਰੇਬਾਜ਼ੀ ਦੀ ਘਟਨਾ ਕਰਕੇ ਸਕੂਲ ਵਿਚ ਤਾਲਾਬੰਦੀ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।