ਨਿਊਜ਼ ਡੈਸਕ: ਅਕਸਰ ਅਜਿਹਾ ਹੁੰਦਾ ਹੈ ਕਿ ਅਸੀਂ ਕੁਝ ਚੀਜ਼ਾਂ ਭੁੱਲ ਜਾਂਦੇ ਹਾਂ। ਇਸ ਦਾ ਇੱਕ ਮੁੱਖ ਕਾਰਨ ਸਹੀ ਖਾਣ-ਪੀਣ ਦੀਆਂ ਆਦਤਾਂ ਦੀ ਕਮੀ ਹੈ। ਛੋਟੀਆਂ-ਛੋਟੀਆਂ ਗੱਲਾਂ ਨੂੰ ਭੁੱਲ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਜੇਕਰ ਇਹ ਬਹੁਤ ਜ਼ਿਆਦਾ ਵਧ ਜਾਂਦੀ ਹੈ ਤਾਂ ਇਹ ਤੁਹਾਡੇ ਲਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਯਾਦਦਾਸ਼ਤ ਨੂੰ ਵਧਾਉਣ ਵਿਚ ਮਦਦ ਕਰਨਗੇ। ਯਾਦਾਸ਼ਤ ਨੂੰ ਮਜ਼ਬੂਤ ਕਰਨ ਲਈ ਅੱਜ ਹੀ ਆਪਣੀ ਡਾਈਟ ‘ਚ ਇਨ੍ਹਾਂ ਫੂਡਜ਼ ਨੂੰ ਸ਼ਾਮਿਲ ਕਰੋ।
ਮੱਛੀ ਖਾਣ ਵਾਲੇ ਲੋਕਾਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ, ਕਿਉਂਕਿ ਇਸ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ ਸਾਡੇ ਦਿਮਾਗ ਅਤੇ ਯਾਦਦਾਸ਼ਤ ਨੂੰ ਤੇਜ਼ ਕਰਨ ਵਿੱਚ ਮਦਦ ਕਰਦੇ ਹਨ।
ਬਰੋਕਲੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ ਦਿਮਾਗ ਦੇ ਕੰਮਕਾਜ ਨੂੰ ਠੀਕ ਰੱਖਣ ‘ਚ ਫਾਇਦੇਮੰਦ ਹੁੰਦੇ ਹਨ। ਇਸ ਲਈ ਅਗਲੀ ਵਾਰ ਜਦੋਂ ਵੀ ਤੁਸੀਂ ਬਾਜ਼ਾਰ ਜਾਓ ਤਾਂ ਬਰੋਕਲੀ ਜ਼ਰੂਰ ਲੈ ਕੇ ਆਓ।
ਪੇਠੇ ਦੇ ਬੀਜ ਜੋ ਤੁਸੀਂ ਸਬਜ਼ੀ ਬਣਾਉਂਦੇ ਸਮੇਂ ਸੁੱਟ ਦਿੰਦੇ ਹੋ, ਉਹ ਤੁਹਾਡੀ ਯਾਦਦਾਸ਼ਤ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦੇ ਹਨ। ਇਸ ਵਿੱਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਹ ਹਾਈ ਬੀਪੀ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ।
ਜੇਕਰ ਤੁਹਾਨੂੰ ਚਾਕਲੇਟ ਖਾਣਾ ਪਸੰਦ ਹੈ ਤਾਂ ਹੁਣ ਤੋਂ ਹਰ ਰੋਜ਼ ਇੱਕ ਡਾਰਕ ਚਾਕਲੇਟ ਖਾਓ। ਐਂਟੀਆਕਸੀਡੈਂਟਸ ਦੇ ਨਾਲ-ਨਾਲ ਇਸ ‘ਚ ਕਈ ਹੋਰ ਪੋਸ਼ਕ ਤੱਤ ਵੀ ਹੁੰਦੇ ਹਨ, ਜੋ ਯਾਦਦਾਸ਼ਤ ਨੂੰ ਬਿਹਤਰ ਬਣਾਉਣ ‘ਚ ਕਾਰਗਰ ਹੁੰਦੇ ਹਨ।
ਦਿਮਾਗ ਨੂੰ ਤੇਜ਼ ਕਰਨ ਅਤੇ ਯਾਦਦਾਸ਼ਤ ਵਧਾਉਣ ਲਈ ਅਖਰੋਟ ਅਤੇ ਬਦਾਮ ਖਾਣੇ ਚਾਹੀਦੇ ਹਨ। ਅਕਸਰ ਜਦੋਂ ਕੋਈ ਕੁਝ ਭੁੱਲ ਜਾਂਦਾ ਹੈ ਤਾਂ ਸਭ ਤੋਂ ਪਹਿਲੀ ਸਲਾਹ ਦਿੱਤੀ ਜਾਂਦੀ ਹੈ ਕਿ ਬਦਾਮ ਖਾਓ, ਦਿਮਾਗ ਤੇਜ਼ ਹੋ ਜਾਵੇਗਾ। ਇਸ ਲਈ ਅੱਜ ਤੋਂ ਹੀ ਬਦਾਮ ਖਾਣਾ ਸ਼ੁਰੂ ਕਰ ਦਿਓ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।