ਚੀਨ ਤੋਂ ਵਾਪਿਸ ਆਏ ਮਾਲਦੀਵ ਦੇ ਰਾਸ਼ਟਰਪਤੀ ਦੇ ਬਦਲੇ ਤੇਵਰ, ‘ਅਸੀਂ ਛੋਟੇ ਹੋ ਸਕਦੇ ਹਾਂ ਪਰ…’

Rajneet Kaur
3 Min Read

ਨਿਊਜ਼ ਡੈਸਕ: ਮਾਲਦੀਵ ਬਨਾਮ ਲਕਸ਼ਦੀਪ ਵਿਵਾਦ ਦਰਮਿਆਨ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਚੀਨ ਤੋਂ ਪਹੁੰਚ ਕੇ ਭਾਰਤ ‘ਤੇ ਤਿੱਖਾ ਹਮਲਾ ਕੀਤਾ ਹੈ। ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ  ਸਖਤ ਟਿਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਦੇਸ਼ ਛੋਟਾ ਹੋ ਸਕਦਾ ਹੈ ਪਰ ‘ਇਸ ਨਾਲ ਕਿਸੇ ਨੂੰ ਵੀ ਸਾਨੂੰ ਧਮਕੀ ਦੇਣ ਦਾ ਲਾਇਸੈਂਸ ਨਹੀਂ ਮਿਲ ਜਾਂਦਾ।’’

ਦਸ ਦਈਏ ਕਿ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਚੀਨ ਦਾ ਪੰਜ ਦਿਨਾ ਦੌਰਾ ਪੂਰਾ ਕਰਕੇ ਦੇਸ਼ ਵਾਪਿਸ ਆਏ ਹਨ। ਦੇਸ਼ ਪਰਤਦਿਆਂ ਹੀ ਮੁਈਜ਼ੂ ਨੇ ਕੁਝ ਅਜਿਹਾ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮਾਲਦੀਵ ‘ਤੇ ਚੀਨ ਦਾ ਕਬਜ਼ਾ ਹੈ। ਜਿਸ ਦੇ ਜ਼ੋਰ ‘ਤੇ ਉਹ ਵਧਣਾ ਸ਼ੁਰੂ ਹੋ ਗਿਆ ਹੈ।

ਮੁਹੰਮਦ ਮੁਈਜ਼ੂ ਸਿੱਧੇ ਤੌਰ ‘ਤੇ ਕਹਿਣਾ ਚਾਹੁੰਦੇ ਹਨ ਕਿ ਕੋਈ ਵੀ ਉਸ ਦੇ ਦੇਸ਼ ਨੂੰ ਧਮਕੀ ਨਹੀਂ ਦੇ ਸਕਦਾ। ਮੁਹੰਮਦ ਮੁਈਜ਼ੂ ਅਜਿਹੇ ਸਮੇਂ ਚੀਨ ਗਏ ਸਨ, ਜਦੋਂ ਭਾਰਤ ਅਤੇ ਮਾਲਦੀਵ ਵਿਚਾਲੇ ਵਿਵਾਦ ਚੱਲ ਰਿਹਾ ਸੀ। ਉਨ੍ਹਾਂ ਦੇ ਮੰਤਰੀਆਂ ਨੇ ਭਾਰਤ ਅਤੇ ਪੀਐਮ ਮੋਦੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਪਰ ਮੁਈਜ਼ੂ ਨੇ ਸਿਰਫ ਦਿਖਾਵੇ ਲਈ ਆਪਣੇ ਤਿੰਨ ਮੰਤਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ।

ਬਿਆਨ ‘ਚ ਕਿਸੇ ਦੇਸ਼ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਗਿਆ ਹੈ ਕਿ ਚੀਨ ਮਾਲਦੀਵ ਦੀ ਕੌਮੀ ਪ੍ਰਭੂਸੱਤਾ, ਆਜ਼ਾਦੀ ਅਤੇ ਕੌਮੀ ਮਾਣ ਨੂੰ ਕਾਇਮ ਰੱਖਣ ਵਿਚ ਉਸ ਦਾ ਸਮਰਥਨ ਕਰਦਾ ਹੈ ਅਤੇ ਮਾਲਦੀਵ ਦੇ ਅੰਦਰੂਨੀ ਮਾਮਲਿਆਂ ਵਿਚ ਬਾਹਰੀ ਦਖਲ ਅੰਦਾਜ਼ੀ ਦਾ ਸਖਤ ਵਿਰੋਧ ਕਰਦਾ ਹੈ। ਮੁਇਜ਼ੂ ਨੇ ਦਸਿਆ ਕਿ ਚੀਨ ਨੇ ਮਾਲਦੀਵ ਨੂੰ 13 ਕਰੋੜ ਡਾਲਰ ਦੀ ਸਹਾਇਤਾ ਨੂੰ ਮਨਜ਼ੂਰੀ ਦੇ ਦਿਤੀ ਹੈ। ਉਨ੍ਹਾਂ ਕਿਹਾ ਕਿ ਇਸ ਰਕਮ ਦੀ ਵਰਤੋਂ ਵਿਕਾਸ ਪ੍ਰਾਜੈਕਟਾਂ ਲਈ ਕੀਤੀ ਜਾਵੇਗੀ।

ਮਾਲਦੀਵ ਬਨਾਮ ਲਕਸ਼ਦੀਪ ਵਿਵਾਦ

ਇਸ ਮਹੀਨੇ ਦੀ ਸ਼ੁਰੂਆਤ ਵਿੱਚ PM ਮੋਦੀ ਨੇ ਲਕਸ਼ਦੀਪ ਦਾ ਦੌਰਾ ਕੀਤਾ ਸੀ। ਉਨ੍ਹਾਂ ਦੇ ਦੌਰੇ ਦਾ ਉਦੇਸ਼ ਸੈਰ-ਸਪਾਟੇ ਦੇ ਉਦੇਸ਼ਾਂ ਲਈ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਬਾਅਦ, ਮਾਲਦੀਵ ਦੇ ਤਿੰਨ ਉਪ ਮੰਤਰੀਆਂ ਨੇ ਉਨ੍ਹਾਂ ਦੀ ਆਲੋਚਨਾ ਕਰਦੇ ਹੋਏ ਦੋਸ਼ ਲਗਾਇਆ ਕਿ ਭਾਰਤ ਲਕਸ਼ਦੀਪ ਨੂੰ ਮਾਲਦੀਵ ਦੇ ਵਿਕਲਪਕ ਸੈਰ-ਸਪਾਟਾ ਸਥਾਨ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment