ਨਿਊਜ਼ ਡੈਸਕ: ਜਾਪਾਨ ਨੇ 20 ਬਿਲੀਅਨ ਡਾਲਰ ਦੀ ਵੱਡੀ ਰਕਮ ਖਰਚ ਕੇ ਜੋ ਹਵਾਈ ਅੱਡਾ ਬਣਾਇਆ ਸੀ, ਉਹ ਹੌਲੀ-ਹੌਲੀ ਡੁੱਬ ਰਿਹਾ ਹੈ। ਜਾਪਾਨ ਦੇ ਗ੍ਰੇਟਰ ਓਸਾਕਾ ਖੇਤਰ ਵਿੱਚ ਸਥਿਤ ਇਹ ਹਵਾਈ ਅੱਡਾ ਇੱਕ ਨਕਲੀ ਟਾਪੂ ਉੱਤੇ ਬਣਿਆ ਹੈ, ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਇਮਾਰਤਾਂ ਦਾ ਬੋਝ ਕਰਕੇ ਦੱਬ ਰਿਹਾ ਹੈ। ਕਾਨਸਾਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ 4 ਸਤੰਬਰ, 1994 ਨੂੰ ਕੀਤਾ ਗਿਆ ਸੀ। ਇਹ ਓਸਾਕਾ ਟਾਪੂ ਨੂੰ ਪੂਰੀ ਦੁਨੀਆ ਨਾਲ ਜੋੜਦਾ ਹੈ। ਐਨਾ ਹੀ ਨਹੀਂ ਇਸ ਕਾਰਨ ਓਸਾਕਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਵਾਜਾਈ ਦਾ ਦਬਾਅ ਵੀ ਘੱਟ ਗਿਆ ਹੈ। ਇਸ ਨੂੰ 20 ਬਿਲੀਅਨ ਡਾਲਰ ਖਰਚ ਕਰਕੇ ਬਣਾਇਆ ਗਿਆ ਸੀ। 2016 ਵਿੱਚ ਇਹ ਏਸ਼ੀਆ ਦਾ 30ਵਾਂ ਸਭ ਤੋਂ ਵਿਅਸਤ ਅਤੇ ਜਾਪਾਨ ਦਾ ਤੀਜਾ ਸਭ ਤੋਂ ਵਿਅਸਤ ਹਵਾਈ ਅੱਡਾ ਸੀ।
ਹੁਣ ਵਾਤਾਵਰਣ ਮਾਹਰਾਂ ਦਾ ਕਹਿਣਾ ਹੈ ਕਿ ਇਹ ਹਵਾਈ ਅੱਡਾ ਅਗਲੇ ਕੁਝ ਸਾਲਾਂ ਵਿੱਚ ਪੂਰੀ ਤਰ੍ਹਾਂ ਡੁੱਬ ਸਕਦਾ ਹੈ। ਓਸਾਕਾ ਤੋਂ ਇਲਾਵਾ, ਇਹ ਹਵਾਈ ਅੱਡਾ ਕਿਓਟੋ ਅਤੇ ਕੋਬੇ ਦੇ ਲੋਕਾਂ ਲਈ ਆਵਾਜਾਈ ਦਾ ਇੱਕ ਮੁੱਖ ਕੇਂਦਰ ਵੀ ਰਿਹਾ ਹੈ। ਇਸ ਦਾ ਰਨਵੇ 4000 ਮੀਟਰ ਲੰਬਾ ਹੈ, ਜੋ ਕਿ ਜ਼ਿਆਦਾਤਰ ਹਵਾਈ ਅੱਡਿਆਂ ਨਾਲੋਂ ਲਗਭਗ ਦੁੱਗਣਾ ਹੈ। ਟਾਪੂ ‘ਤੇ ਇਹ ਹਵਾਈ ਅੱਡਾ ਬੀਚ ਤੋਂ ਲਗਭਗ ਦੋ ਮੀਲ ਦੀ ਦੂਰੀ ‘ਤੇ ਸਥਿਤ ਹੈ। ਇਸ ‘ਤੇ ਕੰਮ 1987 ਵਿਚ ਸ਼ੁਰੂ ਹੋਇਆ ਸੀ ਅਤੇ 7 ਸਾਲਾਂ ਵਿਚ ਪੂਰਾ ਹੋਇਆ ਸੀ। ਇਸ ਦੇ ਨਿਰਮਾਣ ਤੋਂ ਬਾਅਦ ਇਹ ਹਵਾਈ ਅੱਡਾ ਹਵਾਬਾਜ਼ੀ ਦਾ ਕੇਂਦਰ ਬਣ ਗਿਆ ਹੈ। ਇਹ ਹਵਾਈ ਅੱਡਾ ਇੱਕ ਦੂਰ-ਦੁਰਾਡੇ ਖੇਤਰ ਵਿੱਚ ਬਣਾਇਆ ਗਿਆ ਸੀ।
ਇਸ ਹਵਾਈ ਅੱਡੇ ਦੀ ਸਤ੍ਹਾ ਲੱਖਾਂ ਲੀਟਰ ਪਾਣੀ ਕੱਢ ਕੇ ਤਿਆਰ ਕੀਤੀ ਗਈ ਸੀ ਪਰ ਹੁਣ ਕੁਦਰਤ ਦੇ ਅੱਗੇ ਵੱਸ ਨਹੀਂ ਚੱਲ ਰਿਹਾ। ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਅਗਲੇ ਕੁਝ ਸਾਲਾਂ ਵਿੱਚ ਬੁਨਿਆਦੀ ਢਾਂਚੇ ਦੀ ਇਹ ਸ਼ਾਨਦਾਰ ਮਿਸਾਲ ਪਾਣੀ ਵਿੱਚ ਡੁੱਬ ਜਾਵੇਗੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।